Breaking News
Smart Media Dashmesh Mohali Walk Smart Media Insurance Point Hardev Singh Ubha

ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਅੱਜ, ਕਿਸਾਨਾਂ ਵਲੋਂ ਮੁੱਖ ਮਾਰਗ ਰੋਕਣ ਦਾ ਐਲਾਨ

ਚੰਡੀਗੜ੍ਹ, 23 ਮਈ, ਪੰਜਾਬੀ ਦੁਨੀਆ ਬਿਊਰੋ :

ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 23 ਮਈ ਨੂੰ ਪੰਜਾਬ ਆਉਣਗੇ। ਉਹ ਪਟਿਆਲਾ ਵਿਖੇ ਭਾਜਪਾ ਉਮੀਦਵਾਰ ਦੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਟਿਆਲਾ ‘ਚ ਪੋਲੋ ਗਰਾਊਂਡ ਪਹੁੰਚੇ ਅਤੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਪਟਿਆਲਾ ‘ਚ ਮੋਦੀ ਦੀ ਰੈਲੀ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵਲੋਂ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਪਟਿਆਲਾ ਨੂੰ ਜਾਂਦੇ ਸਮੂਹ ਮਾਰਗਾਂ ਨੂੰ ਰੋਕਣ ਦਾ ਵੀ ਐਲਾਨ ਕੀਤਾ ਗਿਆ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਇੱਥੇ ਕਰੀਬ 50 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਦੂਜੇ ਪਾਸੇ ਕਿਸਾਨਾਂ ਵੱਲੋਂ ਪੀਐਮ ਮੋਦੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਵਿਖੇ ਪ੍ਰਨੀਤ ਕੌਰ ਦੇ ਹੱਕ ‘ਚ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਨਗੇ। ਅੱਜ ਹੀ ਪੀਐਮ ਮੋਦੀ ਹਰਿਆਣਾ ਦੀ ਮਹਿੰਦਰਗੜ੍ਹ ਸੀਟ ‘ਤੇ ਚੋਣ ਪ੍ਰਚਾਰ ਲਈ ਬੁਲਾਈ ਗਈ ਰੈਲੀ ‘ਚ ਵੀ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਮੋਦੀ 24 ਮਈ ਨੂੰ ਵੀ ਮੁੜ ਪੰਜਾਬ ਆਉਣਗੇ। ਇੱਥੇ ਉਹ ਗੁਰਦਾਸਪੁਰ ਵਿੱਚ ਦਿਨੇਸ਼ ਬਾਬੂ ਅਤੇ ਜਲੰਧਰ ਵਿੱਚ ਸੁਸ਼ੀਲ ਰਿੰਕੂ ਦੇ ਪੱਖ ‘ਚ ਭਾਜਪਾ ਉਮੀਦਵਾਰ ਨੂੰ ਚੋਣ ਰੈਲੀਆਂ ਦੌਰਾਨ ਵੋਟ ਪਾਉਣ ਦੀ ਅਪੀਲ ਕਰਨਗੇ।

Leave a Reply

Your email address will not be published. Required fields are marked *