Breaking News
Smart Media Dashmesh Mohali Walk Smart Media Insurance Point Hardev Singh Ubha

ਦਰਦਨਾਕ ਸੜਕ ਹਾਦਸੇ ‘ਚ 18 ਲੋਕਾਂ ਦੀ ਮੌਤ

ਰਾਏਪੁਰ, 21 ਮਈ, ਪੰਜਾਬੀ ਦੁਨੀਆ ਬਿਊਰੋ :

ਛੱਤੀਸਗੜ੍ਹ ਦੇ ਕਵਾਰਧਾ ਵਿੱਚ ਬੀਤੀ ਸਵੇਰ ਇੱਕ ਤੇਜ਼ ਰਫ਼ਤਾਰ ਪਿਕਅੱਪ ਵਾਹਨ ਪਲਟ ਗਿਆ ਅਤੇ 20 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ। ਇਸ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਤੋਂ ਜ਼ਿਆਦਾ ਲੋਕ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚੋਂ 4 ਨੂੰ ਉੱਚ ਸਿਹਤ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ ਹੈ। ਸਾਰੇ ਕਬਾਇਲੀ ਸਮਾਜ ਦੇ ਹਨ। ਇਹ ਹਾਦਸਾ ਕੁਕਦੂਰ ਥਾਣਾ ਖੇਤਰ ਦੇ ਬਹਿਪਾਨੀ ਪਿੰਡ ਨੇੜੇ ਵਾਪਰਿਆ।ਐਸਪੀ ਅਭਿਸ਼ੇਕ ਪੱਲਵ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 16 ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਮਾਂ-ਧੀ ਸਮੇਤ ਤਿੰਨ ਲੜਕੀਆਂ ਹਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਦੌਰਾਨ ਪਿਕਅੱਪ ਵਿੱਚ 25 ਲੋਕ ਸਵਾਰ ਸਨ ਅਤੇ ਕੰਮ ਕਰਕੇ ਪਿੰਡ ਪਰਤ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ 13 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Leave a Reply

Your email address will not be published. Required fields are marked *