Breaking News
Smart Media Dashmesh Mohali Walk Smart Media Insurance Point Hardev Singh Ubha

‘ਤਾਰਕ ਮਹਿਤਾ’ ਫੇਮ ਗੁਰਚਰਨ ਸਿੰਘ ਸੋਢੀ 26 ਦਿਨਾਂ ਬਾਅਦ ਘਰ ਪਰਤੇ

ਨਵੀਂ ਦਿੱਲੀ, 18 ਮਈ, ਪੰਜਾਬੀ ਦੁਨੀਆ ਬਿਊਰੋ:

“ਤਾਰਕ ਮਹਿਤਾ ਕਾ ਉਲਟਾ ਚਸ਼ਮਾ” ਫੇਮ ਗੁਰਚਰਨ ਸਿੰਘ ਸੋਢੀ ਘਰ ਪਰਤ ਆਏ ਹਨ। ਕਰੀਬ ਬੀਤੇ 26 ਦਿਨਾਂ ਤੋਂ ਲਾਪਤਾ ਰਹਿਣ ਤੋਂ ਬਾਅਦ ਉਹ ਹੀ ਖੁਦ ਘਰ ਪਰਤ ਆਏ। ਪਰਿਵਾਰਕ ਮੈਂਬਰਾਂ ਨੇ ਦਿੱਲੀ ਵਿੱਚ ਉਸ ਦੇ ਲਾਪਤਾ ਹੋਣ ਬਾਰੇ ਐਫਆਈਆਰ ਦਰਜ ਕਰਵਾਈ ਸੀ। ਵਾਪਸ ਆਉਣ ‘ਤੇ ਪੁਲਸ ਨੇ ਸੋਢੀ ਤੋਂ ਪੁੱਛਗਿੱਛ ਕੀਤੀ ਜਿਸ ਵਿਚ ਉਸ ਨੇ ਦੱਸਿਆ ਕਿ ਉਹ ਦੁਨਿਆਵੀ ਜੀਵਨ ਤਿਆਗ ਕੇ ਧਾਰਮਿਕ ਯਾਤਰਾ ‘ਤੇ ਘਰੋਂ ਨਿਕਲੇ ਸੀ। ਉਹ ਅੰਮ੍ਰਿਤਸਰ, ਲੁਧਿਆਣਾ ਵਰਗੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਰਹੇ ਪਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਸ ਨੂੰ ਘਰ ਪਰਤਣਾ ਚਾਹੀਦਾ ਹੈ, ਇਸ ਲਈ ਉਹ ਘਰ ਵਾਪਸ ਆ ਗਏ।

ਜ਼ਿਕਰਯੋਗ ਹੈ ਕਿ ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਰਚਰਨ ਸਿੰਘ ਦੇ ਲਾਪਤਾ ਹੋਣ ਦਾ ਭੇਤ ਰਹੱਸ ਹੀ ਬਣ ਗਿਆ ਸੀ। ਦਿੱਲੀ ਪੁਲਿਸ ਨੇ ਪਾਇਆ ਕਿ ਅਭਿਨੇਤਾ ਕਿਸੇ ਦੁਆਰਾ ‘ਨਿਗਰਾਨੀ’ ਹੋਣ ਦੇ ਡਰ ਕਾਰਨ 27 ਵੱਖ-ਵੱਖ ਈਮੇਲ ਖਾਤਿਆਂ ਦੀ ਵਰਤੋਂ ਕਰ ਰਿਹਾ ਸੀ। ਜਾਂਚ ਨਾਲ ਜੁੜੇ ਇਕ ਪੁਲਿਸ ਅਧਿਕਾਰੀ ਦੇ ਅਨੁਸਾਰ, ਅਭਿਨੇਤਾ ਨੂੰ ਸ਼ੱਕ ਸੀ ਕਿ ਉਸ ਦੀ ‘ਨਿਗਰਾਨੀ’ ਕੀਤੀ ਜਾ ਰਹੀ ਹੈ, ਜਿਸ ਕਾਰਨ ਉਹ ਅਕਸਰ ਆਪਣੇ ਈਮੇਲ ਖਾਤੇ ਬਦਲਦਾ ਰਹਿੰਦਾ ਸੀ।

ਦੱਸਣਯੋਗ ਹੈ ਕਿ ਅਦਾਕਾਰ ਗੁਰਚਰਨ ਸਿੰਘ ਨੇ 22 ਅਪ੍ਰੈਲ ਦੀ ਸ਼ਾਮ ਨੂੰ ਇੱਥੋਂ ਮੁੰਬਈ ਲਈ ਫਲਾਈਟ ਲੈਣੀ ਸੀ, ਪਰ ਉਹ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚੇ। ਪਾਲਮ ਦੇ ਰਹਿਣ ਵਾਲੇ ਉਸ ਦੇ ਪਿਤਾ ਨੇ ਫੋਨ ‘ਤੇ ਸੰਪਰਕ ਨਾ ਹੋਣ ‘ਤੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਸੀ।

Leave a Reply

Your email address will not be published. Required fields are marked *