Breaking News
Smart Media Dashmesh Insurance Point

ਸਰਗਮ ਸੋਸਾਇਟੀ ਵੱਲੋਂ ‘ਮਹਿਫ਼ਲ-ਏ-ਮਿਊਜ਼ਿਕ’ ਦਾ ਆਯੋਜਨ

ਚੰਡੀਗੜ੍ਹ, 18 ਅਕਤੂਬਰ, ਮਨਜੀਤ ਸਿੰਘ ਚਾਨਾ:

ਸਰਗਮ ਸੋਸਾਇਟੀ ਵੱਲੋਂ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸੰਗੀਤਕ ਪ੍ਰੋਗਰਾਮ ‘ਮਹਿਫ਼ਲ-ਏ-ਮਿਊਜ਼ਿਕ’ ਕਰਵਾਇਆ ਗਿਆ। ਪਵਿੱਤਰ ਨਰਾਤਿਆਂ ਦੇ ਮੌਕੇ ’ਤੇ ਕਰਵਾਈ ਗਈ ਇਸ ਸੰਗੀਤਕ ਸ਼ਾਮ ਦੌਰਾਨ ਗਾਇਕਾਂ ਨੇ ਸੁਰਾਂ ਰਾਹੀਂ ਸਰੋਤਿਆਂ ਨੂੰ ਮੰਤਰਮੁਗਧ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਗਾਇਕਾ ਡਾ. ਕੋਮਲ ਚੁੱਘ ਵੱਲੋਂ ਮਾਤਾ ਰਾਣੀ ਦੇ ਭਜਨ ‘ਮੇਰੇ ਕੰਠ ਬਸੋ ਮਹਾਰਾਣੀ’ ਅਤੇ ‘ਜਗਦੀਸ਼ਵਰੀ ਸਰਵੇਸ਼ਵਰੀ’ ਨਾਲ ਕੀਤੀ ਗਈ। ਇਸ ਤੋਂ ਬਾਅਦ ਸੁਸ਼ੀਲ ਨਾਗਪਾਲ ਨੇ ਜਗਜੀਤ ਸਿੰਘ ਦਾ ਗੀਤ ‘ਕੌਣ ਆਏਗਾ ਇੱਥੇ’ ਪੇਸ਼ ਕੀਤਾ। ਉਨ੍ਹਾਂ ਨੇ ਪ੍ਰਿਯੰਕਾ ਨਾਲ ‘ਗ਼ਮ ਕਾ ਖ਼ਜ਼ਾਨਾ ਤੇਰਾ ਭੀ ਹੈ ਮੇਰਾ ਭੀ’ ਅਤੇ ‘ਪਹਿਲੇ ਤੋ ਅਪਨੇ ਦਿਲ ਕੀ ਲਗੀ ਜਾਨ ਜਾਈਏ’ ਵਰਗੇ ਦੋਗਾਣੇ ਗਾ ਕੇ ਖ਼ੂਬ ਵਾਹ-ਵਾਹ ਖੱਟੀ। ਪ੍ਰਿਯੰਕਾ ਨੇ ‘ਕਭੀ ਤੋ ਖੁਲ ਕੇ ਬਰਸ’ ਗ਼ਜ਼ਲ ਵੀ ਪੇਸ਼ ਕੀਤੀ।

ਅਕਾਦਮੀ ਵੱਲੋਂ ਸਿਖਲਾਈ ਪ੍ਰਾਪਤ ਗਾਇਕਾ ਸੁਖਮਨੀ ਨੇ ‘ਮੰਜ਼ਿਲ ਨਾ ਦੇ, ਚਿਰਾਗ ਨਾ ਦੇ, ਹੌਸਲਾ ਤੋ ਦੇ’, ਜਸਰੀਤ ਨੇ ‘ਵੋ ਕਾਗਜ਼ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਨੀ’ ਅਤੇ ਮਮਤਾ ਗੈਰੀ ਚਾਵਲਾ ਨੇ ‘ਤੁਮ ਕੋ ਦੇਖਾ ਤੋ ਯੇ ਖ਼ਿਆਲ ਆਇਆ’ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਨੌਜਵਾਨ ਗਾਇਕਾ ਨੈਨਸੀ ਨੇ ਲਤਾ ਮੰਗੇਸ਼ਕਰ ਦੀ ਮਸ਼ਹੂਰ ਗ਼ਜ਼ਲ ‘ਰਸਮ-ਏ-ਉਲਫ਼ਤ ਕੋ ਨਿਭਾਏਂ ਤੋ ਨਿਭਾਏਂ ਕੈਸੇ’ ਨਾਲ ਵਿਸ਼ੇਸ਼ ਪ੍ਰਭਾਵ ਛੱਡਿਆ।

ਮੁੱਖ ਮਹਿਮਾਨ ਅਤੇ ਸਿਟੀਜ਼ਨ ਅਵੇਅਰਨੈੱਸ ਗਰੁੱਪ ਦੇ ਪ੍ਰਧਾਨ ਸੁਰਿੰਦਰ ਵਰਮਾ ਨੇ ਕਿਹਾ ਕਿ ਸੰਗੀਤ ਦਿਲਾਂ, ਭਾਵਨਾਵਾਂ ਅਤੇ ਪੀੜ੍ਹੀਆਂ ਨੂੰ ਜੋੜਨ ਵਾਲਾ ਸਦੀਵੀ ਪੁਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਮਹਾਨ ਕਲਾਕਾਰਾਂ ਦੀ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡਾ. ਸੁਖਮਿੰਦਰ ਕੌਰ ਬਰਾੜ, ਜਿਨ੍ਹਾਂ ਨੂੰ ਸੁਖੀ ਬਰਾੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਅਗਵਾਈ ਹੇਠ ਨੌਜਵਾਨ ਗਾਇਕੀ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਿਆ ਜਾ ਰਿਹਾ ਹੈ।

Leave a Reply

Your email address will not be published. Required fields are marked *