Breaking News
Smart Media Dashmesh Insurance Point

ਸ਼ਿਵਸ਼ਕਤੀ ਮੰਦਰ ਸੈਕਟਰ-66 ‘ਚ ਭਵਿਆ ਕਲਸ਼ ਯਾਤਰਾ ਨਾਲ ਸ਼੍ਰੀਮਦ ਭਾਗਵਤ ਕਥਾ ਦਾ ਸ਼ੁਭ ਆਰੰਭ

ਸ਼ਾਮ 3 ਤੋਂ 7 ਵਜੇ ਤੱਕ ਕਥਾਵਾਚਕ ਸ਼੍ਰੀ ਅਨੁਰਾਗ ਕ੍ਰਿਸ਼ਨ ਸ਼ਾਸਤਰੀ ‘ਸ਼੍ਰੀ ਕਨ੍ਹਈਆਜੀ’ ਨੇ ਸ਼ਰਧਾਲੂਆਂ ਨੂੰ ਕਰਵਾਇਆ ਸ਼੍ਰੀਮਦ ਭਾਗਵਤ ਕਥਾ ਦਾ ਸਰਵਣ

ਮੋਹਾਲੀ, 2 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:

ਸ਼ਿਵਸ਼ਕਤੀ ਮੰਦਰ, ਸੈਕਟਰ-66, ਮੋਹਾਲੀ ਵਿਖੇ ਅੱਜ ਸ਼੍ਰੀਮਦ ਭਾਗਵਤ ਕਥਾ ਦਾ ਵਿਧੀਵਤ ਸ਼ੁਭ ਆਰੰਭ ਕੀਤਾ ਗਿਆ। ਸ਼੍ਰੀਮਦ ਭਾਗਵਤ ਕਥਾ ਦੇ ਸ਼ੁਭ ਆਰੰਭ ਮੌਕੇ ਦੁਪਹਿਰ ਸਮੇਂ ਮੰਦਰ ਤੋਂ ਭਵਿਆ ਕਲਸ਼ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ। ਕਲਸ਼ ਯਾਤਰਾ ਦੌਰਾਨ ਪੂਰਾ ਮਾਹੌਲ ਭਗਤੀਮਈ ਨਜ਼ਰ ਆਇਆ।

ਕਲਸ਼ ਯਾਤਰਾ ਉਪਰੰਤ ਅੱਜ ਸ਼ਾਮ 3 ਵਜੇ ਤੋਂ 7 ਵਜੇ ਤੱਕ ਮੰਦਰ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਵੈਦਿਕ ਪੰਥ ਭਾਗਵਤਾਚਾਰਿਆ ਸ਼੍ਰੀ ਅਨੁਰਾਗ ਕ੍ਰਿਸ਼ਨ ਸ਼ਾਸਤਰੀ ‘ਸ਼੍ਰੀ ਕਨ੍ਹਈਆਜੀ’ ਨੇ ਸ਼ਰਧਾਲੂਆਂ ਨੂੰ ਸ਼੍ਰੀਮਦ ਭਾਗਵਤ ਕਥਾ ਦਾ ਸਰਵਣ ਕਰਵਾਉਂਦਿਆਂ ਭਗਵਾਨ ਦੀ ਭਗਤੀ, ਪ੍ਰੇਮ ਅਤੇ ਧਾਰਮਿਕ ਜੀਵਨ ਦੇ ਮਹੱਤਵ ਬਾਰੇ ਚਾਨਣਾ ਪਾਇਆ। ਕਥਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਰਹੇ।

ਸ਼੍ਰੀਮਦ ਭਾਗਵਤ ਕਥਾ ਦਾ ਇਹ ਧਾਰਮਿਕ ਆਯੋਜਨ 2 ਅਕਤੂਬਰ ਤੋਂ ਸ਼ੁਰੂ ਹੋ ਕੇ 8 ਅਕਤੂਬਰ ਤੱਕ ਚੱਲੇਗਾ। ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਕਥਾ ਦਾ ਸਰਵਣ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਸ਼ਾਮ 7:15 ਵਜੇ ਤੋਂ ਪ੍ਰਭੂ ਇੱਛਾ ਤੱਕ ਭੰਡਾਰੇ ਦੀ ਵਿਵਸਥਾ ਵੀ ਕੀਤੀ ਗਈ ਹੈ।

ਮੰਦਰ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਇਸ ਧਾਰਮਿਕ ਆਯੋਜਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਸ਼੍ਰੀਮਦ ਭਾਗਵਤ ਕਥਾ ਦਾ ਸਰਵਣ ਕਰਨ ਦੀ ਅਪੀਲ ਕੀਤੀ ਗਈ ਹੈ।

ਇਸ ਧਾਰਮਿਕ ਆਯੋਜਨ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਗੋਪਾਲ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਜਕੁਮਾਰ ਸ਼ਰਮਾ, ਵਾਈਸ ਪ੍ਰੈਜ਼ੀਡੈਂਟ ਅਰੁਣ ਗੋਇਲ, ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਰਾਜੀਵ ਸੋਨੀ, ਜਨਰਲ ਸਕੱਤਰ ਸਤਪਾਲ ਅਰੋੜਾ, ਜੁਆਇੰਟ ਸਕੱਤਰ ਆਲੋਕ ਵਰਮਾ, ਆਡੀਟਰ ਸੁਸ਼ੀਲ ਸ਼ਰਮਾ, ਕੈਸ਼ੀਅਰ ਰਾਜੇਸ਼ ਕਪੂਰ, ਐਡਵਾਈਜ਼ਰ ਮੁਕੇਸ਼ ਅਤੇ ਮੀਡੀਆ ਸਕੱਤਰ ਰਾਜੂ ਸ਼ਰਮਾ ਸਮੇਤ ਹੋਰ ਅਹੁਦੇਦਾਰਾਂ ਨੇ ਆਯੋਜਨ ਦੀਆਂ ਵਿਵਸਥਾਵਾਂ ਵਿੱਚ ਸਹਿਯੋਗ ਦਿੱਤਾ। ਕਾਰਜਕਾਰੀ ਮੈਂਬਰਾਂ ਵਿੱਚ ਜਗਦੀਸ਼ ਰਾਏ ਜੈਨ, ਕੇਵਲ ਕ੍ਰਿਸ਼ਨ ਨੰਦਾ, ਟੀ.ਡੀ. ਜੈਨ, ਜੈ ਲਾਲ ਸ਼ਰਮਾ, ਜੈ ਨਰਾਇਣ, ਵਿਵੇਕ ਸ਼ਰਮਾ, ਰਮੇਸ਼ ਸ਼ਰਮਾ ਅਤੇ ਡਬਲਿਊ.ਆਰ. ਧੀਮਾਨ ਸਮੇਤ ਹੋਰ ਮੈਂਬਰ ਸ਼ਾਮਲ ਹਨ।

Leave a Reply

Your email address will not be published. Required fields are marked *