
ਅਟਲਾਂਟਾ, 16 ਜੁਲਾਈ, 2026:
ਲੌਟਾਰੋ ਮਾਰਟੀਨੇਜ਼ ਨੇ 92ਵੇਂ ਮਿੰਟ ਵਿੱਚ ਜੇਤੂ ਗੋਲ ਸਦਕਾ ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ 2026 ਦੇ ਇੱਕ ਰੋਮਾਂਚਕ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 2-1 ਨਾਲ ਹਰਾ ਕੇ, ਯੂਰਪੀਅਨ ਚੈਂਪੀਅਨ ਸਪੇਨ ਵਿਰੁੱਧ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਇਸ ਜਿੱਤ ਵਿੱਚ ਅਹਿਮ ਯੋਗਦਾਨ ਲਿਓਨਲ ਮੇਸੀ ਦਾ ਰਿਹਾ, ਜਿਸ ਨੇ ਵਾਧੂ ਸਮੇਂ ਵਿੱਚ ਵਿਸ਼ਵ ਕੱਪ ਜੇਤੂ ਅਰਜਨਟੀਨਾ ਨੂੰ ਇਕ ਵਾਰ ਫਿਰ ਚੈਂਪੀਅਨ ਬਣਨ ਦੀ ਉਮੀਦ ਜਗਾ ਦਿੱਤੀ।
ਐਟਲਾਂਟਾ ਵਿੱਚ 68,239 ਪ੍ਰਸ਼ੰਸਕਾਂ ਦੇ ਸਾਹਮਣੇ ਸੈਮੀਫਾਈਨਲ ਵਿੱਚ ਹਾਫ ਟਾਈਮ ਤੋਂ 10 ਮਿੰਟ ਬਾਅਦ ਐਂਥਨੀ ਗੋਰਡਨ ਨੇ ਇੰਗਲੈਂਡ ਲਈ ਗੋਲ ਕਰਕੇ, 1966 ਤੋਂ ਬਾਅਦ ਆਪਣੇ ਪਹਿਲੇ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦਾ ਰਸਤਾ ਖੋਲ੍ਹ ਦਿੱਤਾ।
ਮੈਸੀ ਨੇ 85ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕਰਕੇ ਐਂਜ਼ੋ ਫਰਨਾਂਡੇਜ਼ ਨੂੰ ਗੋਲ ਕਰਨ ਲਈ ਪਾਸ ਦਿੱਤਾ ਅਤੇ ਫਿਰ, ਵਾਧੂ ਸਮਾਂ ਦੇ ਦੂਜੇ ਮਿੰਟ ਵਿੱਚ ਜੇਤੂ ਗੋਲ ਕਰਨ ਲਈ ਬਦਲਵੇਂ ਖਿਡਾਰੀ ਲੌਟਾਰੋ ਮਾਰਟੀਨੇਜ਼ ਨੂੰ ਕਰਾਸ ਪਾਸ ਦਿੱਤਾ। ਇਸ ਜਿੱਤ ਨਾਲ ਅਰਜਨਟੀਨਾ ਨੇ ਲਗਾਤਾਰ ਦੂਜਾ ਵਿਸ਼ਵ ਕੱਪ ਜਿੱਤਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ।
ਦੱਸਣਯੋਗ ਹੈ ਕਿ 1962 ਵਿੱਚ ਬ੍ਰਾਜ਼ੀਲ ਤੋਂ ਬਾਅਦ ਕਿਸੇ ਵੀ ਟੀਮ ਨੇ ਟਰਾਫੀ ਨੂੰ ਬਰਕਰਾਰ ਨਹੀਂ ਰੱਖਿਆ, ਅਤੇ ਹੁਣ ਮੈਸੀ, ਬ੍ਰਾਜ਼ੀਲ ਦੇ ਮਹਾਨ ਖਿਡਾਰੀ ਕਾਫੂ ਤੋਂ ਬਾਅਦ ਤਿੰਨ ਵਿਸ਼ਵ ਕੱਪ ਫਾਈਨਲ ਵਿੱਚ ਆਉਣ ਵਾਲਾ ਦੂਜਾ ਖਿਡਾਰੀ ਬਣ ਜਾਵੇਗਾ।
ਵਿਸ਼ਵ ਕੱਪ ਫਾਈਨਲ ਮੈਚ ਵਿੱਚ ਅਰਜਨਟੀਨਾ ਐਤਵਾਰ ਨੂੰ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿਖੇ ਸਪੇਨ ਨਾਲ ਭਿੜੇਗਾ। ਖੇਡ ਪ੍ਰਸ਼ੰਸਕਾਂ ਨੂੰ ਇੱਕ ਦਿਲਚਸਪ ਮੁਕਾਬਲੇ ਦੀ ਉਮੀਦ ਹੈ।