Breaking News
Dashmesh GS Electricals Smart Media Insurance Point Tav Prasad

ਮੋਹਾਲੀ ਦੇ 14 ਸਾਲਾ ਤੈਰਾਕ ਅਰਨਬ ਨੇ ਰਚਿਆ ਇਤਿਹਾਸ

ਇੰਗਲੈਂਡ ਤੋਂ ਫਰਾਂਸ ਤੱਕ 58 ਕਿਲੋਮੀਟਰ ਲੰਮਾ ਸਮੁੰਦਰੀ ਰਿਲੇਅ ਰਸਤਾ ਕਰੀਬ 13 ਘੰਟੇ ਵਿਚ ਕੀਤਾ ਪਾਰ

ਮੋਹਾਲੀ/ ਚੰਡੀਗੜ੍ਹ, 9 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਮੋਹਾਲੀ ਦੇ 14 ਸਾਲ ਦੇ ਬੱਚੇ ਅਰਨਬ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਅਰਨਬ ਨੇ ਇੰਗਲੈਂਡ ਤੋਂ ਫਰਾਂਸ ਤੱਕ ਲਗਭਗ 58 ਕਿਲੋਮੀਟਰ ਲੰਮਾ ਸਮੁੰਦਰ ਦੀ ਚੁਣੌਤੀਪੂਰਨ ਰਿਲੇਅ ਸਵੀਮਿੰਗ ਕਰੀਬ 13 ਘੰਟੇ 5 ਮਿੰਟ ਵਿਚ ਸਫਲਤਾਪੂਰਵਕ ਪੂਰੀ ਕਰਕੇ ਇਤਿਹਾਸ ਰਚ ਦਿੱਤਾ। ਦੱਸਣਯੋਗ ਹੈ ਕਿ ਇਸ ਰਿਲੇਅ ਸਵੀਮਿੰਗ ਪ੍ਰਤੀਯੋਗਤਾ ਵਿਚ 6 ਹੋਰ ਖਿਡਾਰੀਆਂ ਵਿਚ ਮਾਡਲ ਮਿਲਿੰਦ ਸੋਮਨ ਦੀ ਪਤਨੀ ਅੰਕਿਤਾ ਵੀ ਸ਼ਾਮਲ ਸੀ। ਇਸ ਉਪਲਬਧੀ ਨਾਲ ਉਹ ਇਹ ਕਾਰਨਾਮਾ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

ਇਹ ਮੁਸ਼ਕਲ ਤੈਰਾਕੀ ਸਮੁੰਦਰੀ ਲਹਿਰਾਂ, ਠੰਢੇ ਪਾਣੀ ਅਤੇ ਬਦਲਦੇ ਮੌਸਮ ਵਿਚਕਾਰ ਪੂਰੀ ਕੀਤੀ ਗਈ, ਜਿਸ ਲਈ ਲੰਬੇ ਸਮੇਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਹੌਸਲੇ ਦੀ ਲੋੜ ਸੀ। ਅਰਨਬ ਦੀ ਇਸ ਸਫਲਤਾ ਨਾਲ ਨਾ ਸਿਰਫ਼ ਉਸ ਦੇ ਪਰਿਵਾਰ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

ਮੋਹਾਲੀ ਪਹੁੰਚਣ ‘ਤੇ ਅਰਨਬ ਦਾ ਪਰਿਵਾਰਕ ਮੈਂਬਰਾਂ, ਦੋਸਤਾਂ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਫੁੱਲਾਂ ਦੇ ਹਾਰ ਪਾ ਕੇ ਅਤੇ ਮਿਠਾਈਆਂ ਵੰਡ ਕੇ ਉਸ ਦੀ ਇਸ ਇਤਿਹਾਸਕ ਉਪਲਬਧੀ ਦਾ ਜਸ਼ਨ ਮਨਾਇਆ ਗਿਆ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਖੇਡ ਜਗਤ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਅਰਨਬ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਦੇਸ਼ ਦੇ ਨੌਜਵਾਨ ਖਿਡਾਰੀਆਂ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।

ਜਦੋਂ ਅਰਨਬ ਨਾਲ ਇਸ ਉਪਲੱਬਧੀ ਬਾਰੇ ਗੱਲਬਾਤ ਕੀਤੀ ਤਾਂ, ਅਰਨਬ ਨੇ ਦੱਸਿਆ ਕਿ ਉਹ ਸਮੁੰਦਰ ਵਿੱਚ ਜਾਣ ਤੋਂ ਪਹਿਲਾ ਸਟੈਮਿਨਾ ਬਣਾਉਣ ਲਈ ਭਾਰਤੀ ਸਮੁੰਦਰ ਵਿੱਚ ਤਿੰਨ ਘੰਟੇ ਪ੍ਰੇਕਟਿਸ ਕੀਤੀ ਸੀ ਅਤੇ ਇਹ 6 ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸੀ। ਇਸ ਤੋਂ ਇਲਾਵਾ 5 ਸਾਲ ਦੀ ਉਮਰ ਤੋਂ ਤੈਰ ਰਿਹਾ ਅਰਨਾਬ ਤਿੰਨ ਗੋਲਡ ਮੈਡਲ, ਪੰਜਾਬ ਸਟੇਟ ਲੈਵਲ ‘ਤੇ ਜਿੱਤ ਚੁੱਕਿਆ ਹੈ। ਹੁਣ ਉਸਦਾ ਸੁਪਨਾ ਵਿਸ਼ਵ ਦੇ ਸਾਰੇ ਸਮੁੰਦਰੀ ਚੈਨਲ ਪਾਰ ਕਰਨ ਦਾ ਹੈ।

Leave a Reply

Your email address will not be published. Required fields are marked *