
ਮੋਹਾਲੀ, 7 ਮਈ, ਪੰਜਾਬੀ ਦੁਨੀਆ ਬਿਊਰੋ :
ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਸਮਾਰਟ ਵੰਡਰ ਸਕੂਲ, ਸੈਕਟਰ-71, ਮੋਹਾਲੀ ਵਿਖੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਦਸਿਆ ਕਿ ਐਸੋਸੀਏਸ਼ਨ ਦੇ 20 ਗਾਇਕਾਂ ਨੇ ਵੱਖ-ਵੱਖ ਗੀਤ ਗਾਏ, ਕੁਝ ਨੇ ਬਿਨਾਂ ਸਾਜ਼ਾਂ ਦੇ, ਕੁਝ ਨੇ ਕਰੋਕੇ ਰਾਹੀਂ ਅਤੇ ਕੁਝ ਨੇ ਹਾਰਮੋਨੀਅਮ ‘ਤੇ।
ਇਸ ਮੌਕੇ ਪ੍ਰਸਿੱਧ ਗਾਇਕ, ਐਕਟਰ ਅਤੇ ਮਿਊਜਿਕ ਡਾਇਰੈਕਟਰ ਪ੍ਰੋ: ਬਿਰਜੇਸ਼ ਆਹੂਜਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ 150 ਦੇ ਕਰੀਬ ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਹੋਏ। ਪ੍ਰੋ: ਬਿਰਜੇਸ਼ ਆਹੂਜਾ ਵਲੋਂ ਗਾਇਕਾਂ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਉਨ੍ਹਾਂ ਦੇ ਸੁਰੀਲੇ ਗਾਇਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਐਸੋਸੀਏਸ਼ਨ ਦੇ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰਲ ਅਤੇ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਵਲੋਂ ਫੇਸਬੁੱਕ ‘ਤੇ ਲਾਈਵ ਕਵਰੇਜ ਦਿੱਤੀ ਗਈ। ਸ੍ਰੀ ਰਵਜੋਤ ਸਿੰਘ ਚੀਫ ਕਨਵੀਨਰ ਅਤੇ ਸ੍ਰੀ ਜੇ ਐਸ ਰਾਵਲ ਵਿੱਤ ਸਕੱਤਰ ਵਲੋਂ ਵੀਡਿਓ ਅਤੇ ਫੋਟੋਆਂ ਨਾਲ ਸਮਾਗਮ ਦੀ ਕਵਰੇਜ਼ ਕੀਤੀ ਗਈ। ਰਾਵਲ ਜੀ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ। ਸ੍ਰੀ ਆਰ.ਪੀ.ਸਿੰਘ ਵਿਗ, ਵੱਲੋਂ ਸੰਗੀਤਕ ਸ਼ਾਮ ਦੇ ਗਾਇਕਾਂ ਅਤੇ ਮੁੱਖ ਮਹਿਮਾਨ ਲਈ ਮੋਮੈਂਟੋ ਸਪਾਂਸਰ ਕੀਤੇ ਗਏ।
ਅੰਤ ਵਿੱਚ ਪ੍ਰੋ: ਬਿਰਜੇਸ਼ ਆਹੂਜਾ ਨੇ ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਤਕਰੀਬਨ ਇਕ ਘੰਟੇ ਤੱਕ ਆਪਣੇ ਗੀਤਾਂ ਦਾ ਪ੍ਰਦਰਸ਼ਨ ਕਰਦੇ ਹੋਏ ਹਾਲ ਵਿੱਚ ਮੌਜੂਦ ਮੈਂਬਰਾਂ ਵੱਲੋਂ ਵਾਹ-ਵਾਹ ਖੱਟੀ ਅਤੇ ਹਾਲ ਤਾੜੀਆਂ ਨਾਲ ਗੂੰਜ ਉੱਠਿਆ।