Breaking News
Dashmesh GS Electricals Smart Media Insurance Point Tav Prasad

FIFA ਵਿਸ਼ਵ ਕੱਪ 2026: ਮੈਕਸੀਕੋ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਕੀਤੀ ਜੇਤੂ ਸ਼ੁਰੂਆਤ

ਮੈਕਸੀਕੋ ਸਿਟੀ, 12 ਜੂਨ, 2026:

ਮੈਕਸੀਕੋ ਅਤੇ ਦੱਖਣੀ ਅਫਰੀਕਾ ਵਿਚਕਾਰ ਬੀਤੀ ਰਾਤ ਫੀਫਾ ਵਿਸ਼ਵ ਕੱਪ 2026 ਗਰੁੱਪ-ਏ ਦੇ ਖੇਡੇ ਗਏ ਪਹਿਲੇ ਮੈਚ ਫੁੱਟਬਾਲ ਮੈਚ ਦੌਰਾਨ ਮੈਕਸੀਕੋ ਨੇ ਜੇਤੂ ਸ਼ੁਰੂਆਤ ਕੀਤੀ ਹੈ।

ਮੈਕਸੀਕੋ ਟੀਮ ਨੇ 9 ਖਿਡਾਰੀਆਂ ਨਾਲ ਖੇਡ ਰਹੀ ਦੱਖਣੀ ਅਫਰੀਕਾ ‘ਤੇ 2-0 ਦੀ ਸ਼ਾਨਦਾਰ ਜਿੱਤ ਨਾਲ ਵਿਸ਼ਵ ਕੱਪ ਦਾ ਆਗਾਜ਼ ਕੀਤਾ ਹੈ। ਅਫਰੀਕਨ ਖਿਡਾਰੀ ਯਾਯਾ ਸਿਟਹੋਲ ਅਤੇ ਥੈਂਬਾ ਵੇਨ ਨੂੰ ਰੈੱਡ ਕਾਰਡ ਦਿਖਾਇਆ ਗਿਆ। ਸਟੋਪੇਜ ਟਾਈਮ ਵਿੱਚ ਮੈਕਸੀਕੋ ਦੇ ਸੀਜ਼ਰ ਮੋਂਟੇਸ ਨੂੰ ਵੀ ਰੈੱਡ ਕਾਰਡ ਦਿਖਾਇਆ ਗਿਆ। ਇਸ ਤਰ੍ਹਾਂ ਇਹ ਪਹਿਲਾ ਵਰਲਡ ਕੱਪ ਮੁਕਾਬਲਾ ਬਣਿਆ, ਜਿਸ ਵਿੱਚ ਤਿੰਨ ਰੈੱਡ ਕਾਰਡ ਦਿਖਾਏ ਗਏ।

ਮੈਕਸੀਕੋ ਨੇ ਮੈਚ ਵਿੱਚ ਜ਼ਿਆਦਾਤਰ ਦਬਾਅ ਬਣਾਈ ਰੱਖਿਆ। ਜੂਲੀਅਨ ਕਿਨੋਜ਼ ਅਤੇ ਰਊਲ ਜਿਮਿਨੇਜ਼ ਨੇ ਗੋਲ ਦਾਗ ਕੇ ਮੈਕਸੀਕੋ ਨੂੰ 2-0 ਦੀ ਬੜ੍ਹਤ ਦਿਵਾਈ, ਜੋ ਫ਼ੈਸਲਾਕੁੰਨ ਸਕੋਰ ਸਾਬਤ ਹੋਇਆ। ਕਿਨੋਜ਼ ਨੇ ਮੈਚ ਦੇ 9ਵੇਂ ਜਦਕਿ ਜਿਮਿਨੇਜ਼ ਨੇ ਮੈਚ ਦੇ 67ਵੇਂ ਮਿੰਟ ਵਿੱਚ ਗੋਲ ਕੀਤਾ। ਮੈਕਸੀਕੋ ਕੋਲ ਗੋਲ ਕਰਨ ਦੇ ਕਈ ਮੌਕੇ ਗੁਆਏ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ।ਇਸ ਤਰ੍ਹਾਂ ਗਰੁੱਪ-ਏ ਤੋਂ ਕੁਆਲੀਫਾਈ ਕਰਨ ਲਈ ਸਹਿ-ਮੇਜ਼ਬਾਨਾਂ ਦੀ ਸ਼ੁਰੂਆਤ ਵਧੀਆ ਹੋਈ ਹੈ।

Leave a Reply

Your email address will not be published. Required fields are marked *