Breaking News
Dashmesh GS Electricals Smart Media Insurance Point Tav Prasad

ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ (ਰਜਿ.) ਮੋਹਾਲੀ ਵਲੋਂ ਵਾਤਾਵਰਣ ਦਿਵਸ ਮਨਾਇਆ ਗਿਆ

ਮੋਹਾਲੀ, 6 ਜੂਨ, ਪੰਜਾਬੀ ਦੁਨੀਆ ਬਿਊਰੋ :

ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ (ਰਜਿ.) ਵੱਲੋਂ ਫੇਜ਼-11, ਮੋਹਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਵਾਤਾਵਰਣ ਦਿਵਸ ਮਨਾਇਆ ਗਿਆ। ਦਰੱਖ਼ਤ ਲਾਉਣ ਦੀ ਰਸਮ ਜਿਲ੍ਹਾ ਜੰਗਲਾਤ ਅਫਸਰ ਸ੍ਰੀ ਅਰਨੀਤ ਸਿੰਘ ਨੇ ਨਿੰਮ ਦੇ ਦਰੱਖ਼ਤ ਲਾ ਕੇ ਨਿਭਾਈ। ਉਹਨਾਂ ਸੁਸਾਇਟੀ ਵੱਲੋਂ ਵਾਤਾਵਰਣ ਦਿਵਸ ਮੌਕੇ ਪਿਛਲੇ ਲੰਮੇ ਸਮੇਂ ਤੋਂ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਵਧੀਆ ਅਤੇ ਸਮਾਜਸੇਵੀ ਕੰਮਾਂ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਦਿੱਤੀ।

ਇਸ ਮੌਕੇ ਸੁਸਾਇਟੀ ਮੈਂਬਰ ਸੁਰਿੰਦਰ ਸਿੰਘ, ਸਰਵਨ ਰਾਮ, ਡੀ.ਪੀ. ਹੁਸ਼ਿਆਰਪੁਰੀ, ਗੁਰਮੇਲ ਸਿੰਘ ਗਰਚਾ, ਕੈਪਟਨ ਕਰਨੈਲ ਸਿੰਘ, ਸੁਨੀਲ ਅਹੂਜਾ, ਹੁਸ਼ਿਆਰ ਚੰਦ ਸਿੰਗਲਾ, ਇੰਜ. ਭੁਪਿੰਦਰ ਸਿੰਘ ਨਾਗਪਾਲ, ਹਰਸ਼ਦੀਪ ਸਿੰਘ ਸਰਾਂ, ਬਲਬੀਰ ਸਿੰਘ ਸੈਣੀ, ਰਘਬੀਰ ਸਿੰਘ ਮਾਨ, ਸੰਦੀਪ ਝਾਮ, ਹਰਿੰਦਰਪਾਲ ਸਿੰਘ ਹੈਰੀ, ਬਲਜੀਤ ਸਿੰਘ ਢੀਂਡਸਾ, ਪਵਨ ਕੁਮਾਰ ਸ਼ਰਮਾ, ਸੁਖਮਿੰਦਰ ਕੌਰ ਮੋਜੋਵਾਲ, ਰਾਮ ਵੀਰ ਯਾਦਵ, ਅਮਰਜੀਤ ਕੌਰ, ਅਮ੍ਰਿਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *