Breaking News
Dashmesh GS Electricals Smart Media Insurance Point Tav Prasad

ਵਾਰਡ ਨੰ: 34 ਤੋਂ ‘ਆਪ’ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਜੇਤੂ ਕਰਾਰ

ਮੋਹਾਲੀ, 29 ਮਈ, ਪੰਜਾਬੀ ਦੁਨੀਆ ਬਿਊਰੋ:

ਵਾਰਡ ਨੰਬਰ 34 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਉਘੇ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਨੇ ਲਗਾਤਾਰ ਚੌਥੀ ਵਾਰ ਜਿੱਤ ਦਰਜ ਕਰਕੇ ਪਾਰਟੀ ਦੇ ਖਾਤੇ ਵਿੱਚ ਸੀਟ ਪਾਈ ਹੈ। ਉਹਨਾਂ ਕਿਹਾ ਕਿ ਇਹ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ ਅਤੇ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਹਾਂ ਕਿ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕਿਆ। ਉਹਨਾਂ ਆਪਣੇ ਵਿਰੋਧੀ ਉਮੀਦਵਾਰ ਨੂੰ 65 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਉਹਨਾਂ ਇਸ ਜਿੱਤ ਦਾ ਸਿਹਰਾ ਸਮੂਹ ਵਾਰਡ ਵਾਸੀਆਂ ਦੀ ਅਣਥੱਕ ਮਿਹਨਤ ਨੂੰ ਦਿੱਤਾ ਹੈ। ਉਹਨਾਂ ਕਿਹਾ ਜਿਸ ਤਰ੍ਹਾਂ ਵਾਰਡ ਵਾਸੀਆਂ, ਸਮਰਥਕਾਂ ਅਤੇ ਦੋਸਤਾਂ ਮਿੱਤਰਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਚੋਣ ਕੰਪੇਨ ਨੂੰ ਸਫਲ ਬਣਾਇਆ, ਉਸ ਦੇ ਨਤੀਜੇ ਸਦਕਾ ਹੀ ਉਹ ਚੌਥੀ ਵਾਰ ਵੱਡੀ ਜਿੱਤ ਦਰਜ ਕਰ ਸਕੇ ਹਨ। ਅਖੀਰ ਵਿੱਚ ਉਹਨਾਂ ਸਮੂਹ ਵਾਰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *