Breaking News
Smart Media Dashmesh Mohali Walk Smart Media Insurance Point Hardev Singh Ubha

ਟੀ.ਵੀ. ਅਦਾਕਾਰਾ ‘ਰੂਪਾਲੀ ਗਾਂਗੁਲੀ’ ਦੀ ਸਿਆਸਤ ‘ਚ ਐਂਟਰੀ, BJP ‘ਚ ਹੋਈ ਸ਼ਾਮਲ

ਨਵੀਂ ਦਿੱਲੀ 1 ਮਈ, ਪੰਜਾਬੀ ਦੁਨੀਆ ਬਿਊਰੋ:

ਟੈਲੀਵਿਜ਼ਨ ਅਦਾਕਾਰਾ ਰੂਪਾਲੀ ਗਾਂਗੁਲੀ ਨੇ ਸਿਆਸਤ ਵਿੱਚ ਐਂਟਰੀ ਮਾਰਦਿਆਂ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ।ਲੋਕ ਸਭਾ ਚੋਣਾਂ ਦੌਰਾਨ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਭਾਜਪਾ ਦੇ ਪਾਰਟੀ ਹੈੱਡਕੁਆਰਟਰ ਵਿਖੇ ਅਭਿਨੇਤਰੀ ਦਾ ਰਸਮੀ ਤੌਰ ‘ਤੇ ਭਾਜਪਾ ਵਿੱਚ ਸਵਾਗਤ ਕੀਤਾ ਗਿਆ। ਰੂਪਾਲੀ ਵੱਲੋਂ ਭਗਵਾ ਧਾਰਨ ਕਰਨ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਵੀ ਪਾਰਟੀ ਹੈੱਡਕੁਆਰਟਰ ਵਿੱਚ ਮੌਜੂਦ ਸਨ।

ਅਧਿਕਾਰਤ ਤੌਰ ‘ਤੇ ਰਾਜਨੀਤੀ ਵਿਚ ਆਉਣ ਤੋਂ ਬਾਅਦ, ਅਭਿਨੇਤਰੀ ਨੇ ਕਿਹਾ, “ਆਪਣੇ ਆਲੇ-ਦੁਆਲੇ ਵਿਕਾਸ ਦੇ ‘ਮਹਾਂ ਯੱਗ’ ਨੂੰ ਦੇਖ ਕੇ, ਮੈਨੂੰ ਲੱਗਾ ਕਿ ਮੈਨੂੰ ਵੀ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ। ਮੈਨੂੰ ਇਸ ਨਵੀਂ ਯਾਤਰਾ ‘ਤੇ ਜਾਣ ਲਈ ਤੁਹਾਡੇ ਆਸ਼ੀਰਵਾਦ ਅਤੇ ਸਮਰਥਨ ਦੀ ਜ਼ਰੂਰਤ ਹੈ।”

ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਹਿਲਾਂ ਹੀ ਰਾਜਨੀਤੀ ਨੂੰ ਆਪਣਾ ਕੈਰੀਅਰ ਬਣਾ ਲਿਆ ਹੈ।

Leave a Reply

Your email address will not be published. Required fields are marked *