Breaking News
Smart Media Dashmesh Insurance Point

ਚੰਡੀਗੜ੍ਹੀਆਂ ਦਾ ਵੱਖਰਾ ਸਵੈਗ, 0001 ਨੰਬਰ ਲਈ ਖਰਚੇ 53.88 ਲੱਖ ਰੁਪਏ

ਚੰਡੀਗੜ੍ਹ, 7 ਮਾਰਚ, ਪੰਜਾਬੀ ਦੁਨੀਆ ਬਿਊਰੋ :

ਚੰਡੀਗੜ੍ਹ ਵਾਸੀ ਆਪਣੇ ਉਚ ਦਰਜੇ ਦੇ ਲਾਈਫ ਸਟਾਈਲ ਲਈ ਮਸ਼ਹੂਰ ਹਨ ਪਰ ਇਸਦੇ ਨਾਲ ਹੀ ਮਹਿੰਗੀਆਂ ਕਾਰਾਂ ਅਤੇ ਫੈਂਸੀ ਨੰਬਰਾਂ ਦੇ ਸ਼ੌਕੀਨ ਚੰਡੀਗੜ੍ਹੀਆਂ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਚੰਡੀਗੜ੍ਹ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਵਲੋਂ ਸ਼ੁਰੂ ਕੀਤੀ ਨਵੀਂ ਵਾਹਨ ਰਜਿਸਟਰੇਸ਼ਨ ਸੀਰੀਜ਼ CH01-DD ਲਈ ਫੈਂਸੀ ਨੰਬਰਾਂ ਦੀ ਈ-ਨਿਲਾਮੀ ਦੌਰਾਨ CH01-DD-0001 ਨੰਬਰ ਦੀ ਬੋਲੀ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਹ ਨੰਬਰ ਸਭ ਤੋਂ ਮਹਿੰਗਾ ਨੰਬਰ ਬਣ ਗਿਆ। ਇਸ ਨੰਬਰ ਲਈ ਸਭ ਤੋਂ ਵੱਧ ਬੋਲੀ ₹53.88 ਲੱਖ ਲੱਗੀ ਹੈ।

ਇਸੇ ਸੀਰੀਜ਼ ਦਾ ਦੂਜਾ ਸਭ ਤੋਂ ਮਹਿੰਗਾ ਨੰਬਰ CH01-DD-0003 ਸੀ, ਜੋ ਕਿ ₹32.32 ਲੱਖ ‘ਚ ਵਿਕਿਆ। ਇਸ ਮੌਕੇ ਕੁੱਲ 591 ਫੈਂਸੀ ਨੰਬਰ ਵੇਚੇ ਗਏ, ਜਿਸ ਨਾਲ ਪ੍ਰਸ਼ਾਸਨ ਨੂੰ ਕਰੀਬ 4.48 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ।

ਆਰ.ਐਲ.ਏ. ਦੇ ਸਕੱਤਰ ਪ੍ਰਦੁਮਨ ਸਿੰਘ ਨੇ ਦੱਸਿਆ ਕਿ 4 ਤੋਂ 6 ਮਾਰਚ, 2026 ਤੱਕ ਨਵੀਂ ਵਾਹਨ ਨੰਬਰ ਲੜੀ CH01-DD ਲਈ ਫੈਂਸੀ ਅਤੇ ਪਸੰਦੀਦਾ ਨੰਬਰਾਂ ਲਈ ਇੱਕ ਈ-ਨਿਲਾਮੀ ਕੀਤੀ ਗਈ ਸੀ। ਇਸ ਆਨਲਾਈਨ ਪ੍ਰਕਿਰਿਆ ਦੌਰਾਨ ਕੁੱਲ 591 ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ, ਜਿਸ ਨਾਲ ਪ੍ਰਸ਼ਾਸਨ ਨੂੰ ਕਰੀਬ 4.48 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ। ਇਹ ਰਕਮ ਹੁਣ ਤੱਕ ਦੀਆਂ ਸਾਰੀਆਂ ਆਰ.ਐਲ.ਏ. ਨਿਲਾਮੀਆਂ ਵਿੱਚੋਂ ਸਭ ਤੋਂ ਵੱਧ ਹੈ।

Leave a Reply

Your email address will not be published. Required fields are marked *