Breaking News
Smart Media Dashmesh Insurance Point

ਰਾਜੀਵ ਰੰਜਨ ਸਿੰਘ ਹੋਣਗੇ ਚੰਡੀਗੜ੍ਹ ਦੇ ਨਵੇਂ DIG

ਚੰਡੀਗੜ੍ਹ, 28 ਫ਼ਰਵਰੀ, ਪੰਜਾਬੀ ਦੁਨੀਆ ਬਿਊਰੋ :

ਆਈਪੀਐਸ ਅਧਿਕਾਰੀ ਰਾਜੀਵ ਰੰਜਨ ਸਿੰਘ, ਚੰਡੀਗੜ੍ਹ ਦੇ ਨਵੇਂ ਡੀਆਈਜੀ ਹੋਣਗੇ। ਦਿੱਲੀ ਵਿੱਚ ਐਡੀਸ਼ਨਲ ਸੀਪੀ (ਪੂਰਬੀ ਰੇਂਜ) ਵਜੋਂ ਤਾਇਨਾਤ ਰਾਜੀਵ ਰੰਜਨ ਸਿੰਘ ਦਾ ਚੰਡੀਗੜ੍ਹ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਹ ਸ਼ਹਿਰ ਦੇ ਡੀਆਈਜੀ ਦਾ ਅਹੁਦਾ ਸੰਭਾਲਣਗੇ।

ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਡੀਆਈਜੀ ਦਾ ਅਹੁਦਾ 2004 ਬੈਚ ਦੇ ਆਈਪੀਐਸ ਅਧਿਕਾਰੀ ਰਾਜਕੁਮਾਰ ਦੇ ਕੁਝ ਮਹੀਨੇ ਪਹਿਲਾਂ ਤਬਾਦਲੇ ਤੋਂ ਬਾਅਦ ਖਾਲੀ ਸੀ। ਇਸ ਦੌਰਾਨ ਚੰਡੀਗੜ੍ਹ ਦੇ ਸਾਬਕਾ ਡੀਜੀਪੀ ਸੁਰੇਂਦਰ ਯਾਦਵ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ। ਉਸ ਸਮੇਂ ਰਾਜਕੁਮਾਰ ਨੂੰ ਥੋੜ੍ਹੇ ਸਮੇਂ ਲਈ ਇਹ ਚਾਰਜ ਦਿੱਤਾ ਗਿਆ ਸੀ।

Leave a Reply

Your email address will not be published. Required fields are marked *