Breaking News
Smart Media Dashmesh Mohali Walk Smart Media Insurance Point Hardev Singh Ubha

U19 ਵਿਸ਼ਵ ਕੱਪ: ਵੈਭਵ ਸੂਰਿਆਵੰਸ਼ੀ ਨੇ ਸਭ ਤੋਂ ਵੱਧ ਛੱਕੇ ਮਾਰਨ ਦਾ ਵਿਸ਼ਵ ਰਿਕਾਰਡ ਤੋੜਿਆ

ਫਾਈਨਲ ਮੈਚ ਵਿੱਚ 80 ਗੇਂਦਾਂ ਵਿੱਚ 175 ਦੌੜਾਂ ਬਣਾਈਆਂ

ਹਰਾਰੇ, 6 ਫਰਵਰੀ, ਪੰਜਾਬੀ ਦੁਨੀਆ ਬਿਊਰੋ :

ਆਪਣੇ ਛੋਟੇ ਕੈਰੀਅਰ ਦੇ ਸਭ ਤੋਂ ਸ਼ਾਨਦਾਰ ਪੜਾਅ ਦੌਰਾਨ 14 ਸਾਲਾ ਵੈਭਵ ਸੂਰਿਆਵੰਸ਼ੀ ਨੇ U19 ਵਿਸ਼ਵ ਕੱਪ 2026 ਵਿਚ ਇਕ ਇਤਿਹਾਸਕ ਉਪਲੱਬਧੀ ਹਾਸਲ ਕਰ ਲਈ ਹੈ। ਹਰਾਰੇ ਵਿੱਚ ਇੰਗਲੈਂਡ ਵਿਰੁੱਧ U19 ਵਿਸ਼ਵ ਕੱਪ 2026 ਦੇ ਫਾਈਨਲ ਮੈਚ ਦੌਰਾਨ, ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਮਹਿਜ਼ 80 ਗੇਂਦਾਂ ਵਿਚ 175 ਦੌੜਾਂ ਦਾ ਵੱਡਾ ਸਕੋਰ ਬਣਾ ਕੇ, ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ।

ਫਾਈਨਲ ਮੈਚ ਵਿਚ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਸੂਰਿਆਵੰਸ਼ੀ ਨੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ 22 ਛੱਕੇ ਮਾਰਨ ਦਾ ਰਿਕਾਰਡ ਬਣਾ ਦਿੱਤਾ। ਉਸਨੇ ਇਕੱਲਿਆਂ ਹੀ ਇਸ ਐਡੀਸ਼ਨ ਵਿੱਚ 22 ਛੱਕੇ ਲਗਾਏ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਡੇਵਾਲਡ ਬ੍ਰੇਵਿਸ ਅਤੇ ਨਿਊਜ਼ੀਲੈਂਡ ਦੇ ਫਿਨ ਐਲਿਨ ਨੇ ਕ੍ਰਮਵਾਰ 2022 ਅਤੇ 2018 ਵਿਚ 18 ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਸੀ।

ਇਸ ਦੇ ਨਾਲ ਹੀ ਵੈਭਵ ਸੂਰਿਆਵੰਸ਼ੀ ਨੇ ਆਧੁਨਿਕ ਬੱਲੇਬਾਜ਼ੀ ਸਦਕਾ ਸਿਰਫ 55 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਮਹਿਜ਼ 25 ਗੇਂਦਾਂ ਵਿਚ 75 ਹੋਰ ਦੌੜਾਂ ਜੋੜ ਦਿੱਤੀਆਂ ਅਤੇ ਅੰਤ 80 ਗੇਂਦਾਂ ਉਤੇ 175 ਦੌੜਾਂ ਬਣਾ ਕੇ ਆਊਟ ਹੋਏ। 

Leave a Reply

Your email address will not be published. Required fields are marked *