Breaking News
Dashmesh GS Electricals Verka Smart Media Insurance Point Tav Prasad

ਰਾਜਧਾਨੀ ਦਿੱਲੀ ’ਚ ਸਾਲ ਦੇ ਪਹਿਲੇ 15 ਦਿਨਾਂ ‘ਚ 807 ਲੋਕ ਹੋਏ ਗੁੰਮ, ਸਥਿਤੀ ਚਿੰਤਾਜਨਕ

ਸਭ ਤੋਂ ਵੱਧ ਗੁੰਮਸ਼ੁਦਾ ਕੇਸ 13 ਤੋਂ 17 ਸਾਲ ਵਰਗ ਬੱਚਿਆਂ ਦੇ

ਗੁੰਮਸ਼ੁਦਾ ‘ਚ 509 ਮਹਿਲਾਵਾਂ ਤੇ ਕੁੜੀਆਂ ਅਤੇ 191 ਨਾਬਾਲਗ ਵੀ ਸ਼ਾਮਲ

ਨਵੀਂ ਦਿੱਲੀ, 5 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਦਿੱਲੀ ਵਿਚ ਗੁੰਮਸ਼ੁਦਾ ਲੋਕਾਂ ਦੀ ਗਿਣਤੀ ਚਿੰਤਾਜਨਕ ਪੱਧਰ ’ਤੇ ਪਹੁੰਚ ਗਈ ਹੈ। ਸਾਲ 2026 ਦੇ (1 ਤੋਂ 15 ਜਨਵਰੀ) ਵਿਚ ਕੁੱਲ 807 ਲੋਕਾਂ ਦੇ ਗੁੰਮ ਹੋਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ, ਜਿਸ ਮੁਤਾਬਕ ਰੋਜ਼ਾਨਾ ਔਸਤਨ 59 ਲੋਕ ਗਾਇਬ ਹੋ ਰਹੇ ਹਨ। ਇਨ੍ਹਾਂ ’ਚ 509 ਮਹਿਲਾਵਾਂ ਅਤੇ ਕੁੜੀਆਂ ਹਨ, ਜਦਕਿ 191 ਨਾਬਾਲਗ ਵੀ ਸ਼ਾਮਲ ਹਨ।

ਨਾਬਾਲਗਾਂ ’ਚੋਂ 146 ਕੁੜੀਆਂ ਅਤੇ 45 ਲੜਕੇ ਹਨ। ਸੱਭ ਤੋਂ ਵੱਧ ਗੁੰਮਸ਼ੁਦਾ ਕੇਸ 13-17 ਸਾਲ ਦੇ ਬੱਚਿਆਂ ਦੇ (ਕੁਲ 169) ਹਨ, ਜਿਨ੍ਹਾਂ ’ਚੋਂ 138 ਕੁੜੀਆਂ ਹਨ। ਛੋਟੇ ਬੱਚਿਆਂ ’ਚੋਂ 13 ਦੀ ਉਮਰ 8 ਤੋਂ 12 ਸਾਲ ਅਤੇ 9 ਦੀ ਉਮਰ 8 ਸਾਲ ਤੋਂ ਘੱਟ ਹੈ। ਇਨ੍ਹਾਂ ’ਚੋਂ ਸਿਰਫ਼ 6 ਬੱਚੇ ਹੀ ਮਿਲੇ ਹਨ। ਵੱਡਿਆਂ ’ਚੋਂ 616 ਲੋਕ ਗੁੰਮ ਹੋਏ ਹਨ, ਜਿਨ੍ਹਾਂ ਵਿਚ 363 ਮਹਿਲਾਵਾਂ ਅਤੇ 253 ਪੁਰਸ਼ ਹਨ। ਪੁਲਿਸ ਨੇ 181 ਵੱਡਿਆਂ ਨੂੰ ਲੱਭ ਲਿਆ ਹੈ, ਪਰ 435 ਕੇਸ ਅਜੇ ਵੀ ਲਾਪਤਾ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ 2025 ਵਿਚ ਦਿੱਲੀ ਵਿਚ 24,500 ਤੋਂ ਵੱਧ ਲੋਕ ਗੁੰਮ ਹੋਏ ਸਨ, ਜਿਨ੍ਹਾਂ ’ਚੋਂ 60% ਤੋਂ ਵੱਧ ਮਹਿਲਾਵਾਂ ਸਨ।

ਪਿਛਲੇ ਦਹਾਕੇ ਵਿਚ ਲਗਭਗ 2.3 ਲੱਖ ਲੋਕ ਗੁੰਮ ਹੋਏ ਸਨ, ਜਿਨ੍ਹਾਂ ’ਚੋਂ 52 ਹਜ਼ਾਰ ਕੇਸ ਅਜੇ ਵੀ ਪੈਂਡਿੰਗ ਹਨ। ਇਹ ਅੰਕੜੇ ਦਿੱਲੀ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਾਜਨਕ ਹਨ।

Leave a Reply

Your email address will not be published. Required fields are marked *