Breaking News
Smart Media Dashmesh Mohali Walk Smart Media Insurance Point Hardev Singh Ubha

ਅਮਰੀਕਾ ‘ਚ ਬਰਫ਼ੀਲੇ ਤੂਫਾਨ ਦਾ ਕਹਿਰ, 10,000 ਤੋਂ ਵੱਧ ਉਡਾਣਾਂ ਰੱਦ

ਨਿਊਯਾਰਕ, 25 ਜਨਵਰੀ, ਪੰਜਾਬੀ ਦੁਨੀਆ ਬਿਊਰੋ:

ਅਮਰੀਕਾ ਵਿਚ ਬਰਫ਼ੀਲੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਇਸ ਦੇ ਨਾਲ ਹੀ 18 ਰਾਜਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਦੋ ਦਿਨਾਂ ਵਿੱਚ ਕਰੀਬ 14,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਰਾਸ਼ਟਰੀ ਮੌਸਮ ਸੇਵਾ ਅਨੁਸਾਰ, 200 ਮਿਲੀਅਨ ਅਮਰੀਕੀ, ਜਾਂ ਉਨ੍ਹਾਂ ਵਿੱਚੋਂ ਲਗਭਗ ਦੋ-ਤਿਹਾਈ, ਇਸ ਤੂਫਾਨ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਦੱਸਣਯੋਗ ਹੈ ਕਿ ਤੂਫਾਨ ਤੋਂ ਡਰਦੇ ਹੋਏ, ਲੋਕ ਕਰਿਆਨੇ ਦੀਆਂ ਦੁਕਾਨਾਂ ਤੋਂ ਲੋੜੀਂਦਾ ਸਮਾਨ ਖਰੀਦ ਰਹੇ ਹਨ। ਬਹੁਤ ਸਾਰੇ ਸਟੋਰਾਂ ਵਿੱਚ ਪਾਣੀ, ਆਂਡੇ, ਮੱਖਣ, ਮਾਸ ਆਦਿ ਖਾਣ ਵਾਲਾ ਸਮਾਨ ਖ਼ਤਮ ਹੋ ਰਿਹਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਤੂਫ਼ਾਨ ਭਾਰੀ ਬਰਫ਼ਬਾਰੀ, ਮੀਂਹ ਅਤੇ ਠੰਢ ਲਿਆਏਗਾ, ਜਿਸ ਨਾਲ ਹਾਲਾਤ ਬਹੁਤ ਖ਼ਤਰਨਾਕ ਹੋ ਜਾਣਗੇ।

ਕਈ ਵੱਡੇ ਸ਼ਹਿਰਾਂ ਦੇ ਹਵਾਈ ਅੱਡੇ ਵੀ ਪ੍ਰਭਾਵਿਤ ਹੋਏ ਹਨ। ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਅਵੇਅਰ ਦੇ ਅਨੁਸਾਰ, ਸ਼ਨੀਵਾਰ ਤੋਂ ਸੋਮਵਾਰ ਤੱਕ 14,800 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ। ਅਮਰੀਕਨ ਏਅਰਲਾਈਨਜ਼ ਨੇ ਆਪਣੀਆਂ 43% ਉਡਾਣਾਂ ਅਤੇ ਡੈਲਟਾ ਏਅਰਲਾਈਨਜ਼ ਨੇ ਆਪਣੀਆਂ 35% ਉਡਾਣਾਂ ਰੱਦ ਕਰ ਦਿੱਤੀਆਂ ਹਨ। ਸ਼ਨੀਵਾਰ ਨੂੰ 4,000 ਤੋਂ ਵੱਧ ਅਤੇ ਸੋਮਵਾਰ ਨੂੰ 1,600 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ।

Leave a Reply

Your email address will not be published. Required fields are marked *