Breaking News
Dashmesh GS Electricals Verka Smart Media Insurance Point Tav Prasad

ਮਹਾਰਾਸ਼ਟਰ: ਨਾਸਿਕ ਨਗਰ ਨਿਗਮ ਦੀਆਂ ਚੋਣਾਂ ਭਲਕੇ

ਨਾਸਿਕ, 14 ਜਨਵਰੀ, ਪੰਜਾਬੀ ਦੁਨੀਆ ਬਿਊਰੋ:

ਮਹਾਰਾਸ਼ਟਰ ਦੇ ਇਤਿਹਾਸਕ ਸ਼ਹਿਰ ਨਾਸਿਕ ਨਗਰ ਨਿਗਮ ਦੀਆਂ ਚੋਣਾਂ ਭਲ ਕੇ ਹੋਣ ਜਾ ਰਹੀਆਂ ਹਨ ਜਿਸ ਤਹਿਤ 31 ਵਾਰਡਾਂ ਵਿੱਚ 122 ਸੀਟਾਂ ਲਈ ਵੋਟਿੰਗ ਵੀਰਵਾਰ ਨੂੰ ਸਵੇਰੇ 7:30 ਵਜੇ ਤੋਂ ਸ਼ਾਮ 5:30 ਵਜੇ ਤੱਕ ਹੋਵੇਗੀ। ਇਸ ਦੌਰਾਨ ਕੁੱਲ 1563 ਪੋਲਿੰਗ ਸਟੇਸ਼ਨਾਂ ਵਿੱਚ 1,360,722 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਮੰਗਲਵਾਰ ਸ਼ਾਮ ਨੂੰ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਨੇ ਆਪਣੀਆਂ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸ਼ਾਂਤੀਪੂਰਨ, ਪਾਰਦਰਸ਼ੀ ਅਤੇ ਸੁਤੰਤਰ ਵੋਟਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਨਗਰ ਨਿਗਮ ਖੇਤਰ ਵਿੱਚ ਕੁੱਲ 1,563 ਪੋਲਿੰਗ ਸਥਾਪਿਤ ਸਟੇਸ਼ਨਾਂ ਵਿੱਚੋਂ 266 ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ।

ਅੰਕੜਿਆਂ ਅਨੁਸਾਰ ਵੋਟਰਾਂ ਦੀ ਕੁੱਲ ਗਿਣਤੀ ਵਿੱਚ 656675 ਔਰਤਾਂ, 703,968 ਪੁਰਸ਼ ਅਤੇ 79 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਵੋਟਿੰਗ ਪ੍ਰਕਿਰਿਆ ਲਈ 4,860 ਬੈਲਟ ਯੂਨਿਟ ਅਤੇ 1,800 ਕੰਟਰੋਲ ਯੂਨਿਟ (ਰਿਜ਼ਰਵ ਸਮੇਤ) ਉਪਲਬਧ ਕਰਵਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਚੋਣ ਡਿਊਟੀ ਲਈ 8,800 ਅਧਿਕਾਰੀ ਅਤੇ ਕਰਮਚਾਰੀ ਨਿਯੁਕਤ ਕੀਤੇ ਗਏ ਹਨ।

ਨਗਰ ਨਿਗਮ ਕਮਿਸ਼ਨਰ ਅਤੇ ਪ੍ਰਸ਼ਾਸਕ ਮਨੀਸ਼ਾ ਖੱਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੀਰਵਾਰ ਨੂੰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ ਦੇ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਹਿੱਸਾ ਲੈਣ। 31 ਵਾਰਡਾਂ ਵਿੱਚ 122 ਸੀਟਾਂ ਲਈ ਕੁੱਲ 735 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਰਾਜਨੀਤਿਕ ਪਾਰਟੀਆਂ ਦੇ 527 ਉਮੀਦਵਾਰ ਅਤੇ 208 ਆਜ਼ਾਦ ਉਮੀਦਵਾਰ ਸ਼ਾਮਲ ਹਨ।

ਡਿਪਟੀ ਲੇਬਰ ਕਮਿਸ਼ਨਰ ਦੇ ਦਫ਼ਤਰ ਨੇ ਨਿੱਜੀ ਅਦਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੋਟਾਂ ਵਾਲੇ ਦਿਨ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਨਖਾਹ ਵਾਲੀ ਛੁੱਟੀ ਪ੍ਰਦਾਨ ਕਰਨ ਤਾਂ ਜੋ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਹ ਛੁੱਟੀ ਉਦਯੋਗ, ਊਰਜਾ ਅਤੇ ਕਿਰਤ ਵਿਭਾਗਾਂ ਅਧੀਨ ਆਉਣ ਵਾਲੇ ਸਾਰੇ ਅਦਾਰਿਆਂ, ਫੈਕਟਰੀਆਂ ਆਦਿ ‘ਤੇ ਲਾਗੂ ਹੋਵੇਗੀ।

ਡਿਪਟੀ ਲੇਬਰ ਕਮਿਸ਼ਨਰ ਵੀ.ਐੱਨ. ਮਾਲੀ ਨੇ ਕਿਹਾ ਕਿ ਅਸਾਧਾਰਨ ਹਾਲਾਤਾਂ ਵਿੱਚ ਜਿੱਥੇ ਪੂਰਾ ਦਿਨ ਛੁੱਟੀ ਦੇਣਾ ਸੰਭਵ ਨਹੀਂ ਹੈ, ਪ੍ਰਬੰਧਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਰਮਚਾਰੀਆਂ ਨੂੰ ਵੋਟ ਪਾਉਣ ਲਈ ਦੋ ਤੋਂ ਤਿੰਨ ਘੰਟੇ ਦੀ ਛੋਟ ਦਿੱਤੀ ਜਾਵੇ।

ਵੋਟ ਪਾਉਣ ਲਈ ਹੇਠ ਲਿਖੇ 13 ਪਛਾਣ ਦਸਤਾਵੇਜ਼ਾਂ ਵਿੱਚੋਂ ਇੱਕ ਦੀ ਇਜਾਜ਼ਤ ਹੈ, ਜਿਸ ਵਿੱਚ ਚੋਣ ਪਛਾਣ ਪੱਤਰ, ਭਾਰਤੀ ਪਾਸਪੋਰਟ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਫੋਟੋ ਵਾਲਾ ਸਰਕਾਰੀ ਕਰਮਚਾਰੀ ਪਛਾਣ ਪੱਤਰ, ਫੋਟੋ ਵਾਲਾ ਰਾਸ਼ਟਰੀਕ੍ਰਿਤ ਬੈਂਕ ਜਾਂ ਡਾਕਘਰ ਪਾਸਬੁੱਕ, ਫੋਟੋ ਵਾਲਾ ਅਪੰਗਤਾ ਸਰਟੀਫਿਕੇਟ, ਮਨਰੇਗਾ ਜੌਬ ਕਾਰਡ, ਪੈਨਸ਼ਨ ਦਸਤਾਵੇਜ਼, ਫੋਟੋ ਵਾਲਾ ਸਿਹਤ ਬੀਮਾ ਯੋਜਨਾ ਕਾਰਡ ਜਾਂ ਫੋਟੋ ਵਾਲਾ ਆਜ਼ਾਦੀ ਘੁਲਾਟੀਏ ਪਛਾਣ ਪੱਤਰ ਸ਼ਾਮਲ ਹਨ।

Leave a Reply

Your email address will not be published. Required fields are marked *