Breaking News
Smart Media Dashmesh Mohali Walk Smart Media Insurance Point Hardev Singh Ubha

ਉੱਘੇ ਸਮਾਜ ਸੇਵੀ ਰੂਪਾ ਸੋਹਾਣਾ ਦੀ ਅਗਵਾਈ ‘ਚ ਬੈਦਵਾਣ ਸਪੋਰਟਸ ਕਲੱਬ ਸੋਹਾਣਾ ਵੱਲੋਂ 29ਵੇਂ ਕਬੱਡੀ ਕੱਪ ਦੀ ਸ਼ੁਰੂਆਤ

ਰੂਪਾ ਸੋਹਾਣਾ ਵੱਲੋ ਬੈਸਟ ਰੇਡਰਾਂ ਤੇ ਜਾਫੀਆ ਨੂੰ ਸਾਈਕਲ ਦਿੱਤੇ ਗਏ

ਮੋਹਾਲੀ,12 ਦਸੰਬਰ, ਪੰਜਾਬੀ ਦੁਨੀਆ ਬਿਊਰੋ:

ਅੱਜ ਅਮੇਠੀ ਸਕੂਲ ਸੈਕਟਰ 79 ਮੋਹਾਲੀ ਦੇ ਸਾਹਮਣੇ ਕਬੱਡੀ ਦੇ ਮੈਚਾ ਤੇ ਸਰਸ ਮੇਲਾ ਗਰਾਉਂਡ ਸੈਕਟਰ 88 ਵਿੱਚ ਕੁੱਤਿਆਂ ਦੀਆਂ ਦੌੜਾਂ ਦੀ ਸ਼ੁਰੂਆਤ ਹੋਈ। ਇਸ ਦਾ ਉਦਘਾਟਨ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਬੈਦਵਾਣ ਸਪੋਰਟਸ ਕਲੱਬ ਸੋਹਾਣਾ ਦਾ ਇਹ 29ਵੇਂ ਕਬੱਡੀ ਕੱਪ ਹੈ। ਅੱਜ 32, 37, 42 ਤੇ 47 ਕਿਲੋ ਦੇ ਕਬੱਡੀ ਮੁਕਾਬਲੇ ਹੋਏ।

ਉੱਘੇ ਸਮਾਜ ਸੇਵੀ ਤੇ ਕਬੱਡੀ ਕੱਪ ਦੇ ਸਰਪ੍ਰਸਤ ਰੁਪਿੰਦਰ ਸਿੰਘ ਰੂਪਾ ਸੋਹਾਣਾ ਵੱਲੋ ਬੈਸਟ ਰੇਡਰਾਂ ਤੇ ਜਾਫੀਆਂ ਨੂੰ ਸਾਈਕਲ ਦਿੱਤੇ। ਬੈਦਵਾਣ ਕਲੱਬ ਦੇ ਪ੍ਰਧਾਨ ਰੂਬਲ ਸੋਹਾਣਾ, ਐਮਸੀ ਹਰਜੀਤ ਸਿੰਘ ਭੋਲੂ ਤੇ ਮਹਿੰਦਰ ਸਿੰਘ ਮਿੰਦਰ ਨੇ ਦੱਸਿਆ ਕਿ ਅੱਜ ਕਬੱਡੀ ਤੇ ਕੁਤਿਆਂ ਦੇ ਮੁਕਾਬਲਿਆਂ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ।

ਇਸ ਮੌਕੇ ਪਹੁੰਚੇ ਹੋਏ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਅਸ਼ੋਕ ਝਾਅ ਨੇ ਬੈਦਵਾਣ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਤੇ ਰੂਪਾ ਸੋਹਾਣਾ ਦੀ ਪ੍ਰਸੰਸਾ ਕਰਦੇ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਖੇਡਾਂ ਤੇ ਸਮਾਜ ਸੇਵੀ ਕੰਮਾਂ ਪ੍ਰਤੀ ਰੁਚੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਇਹ ਮੁਹਿੰਮ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਲੱਤ ਤੋਂ ਦੂਰ ਰਹਿਣ ਵਿੱਚ ਮੱਦਦ ਕਰੇਗੀ। ਮੈਚਾਂ ਨੂੰ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਇਸ ਗੱਲ ਦੀ ਗਵਾਹ ਹੈ ਕਿ ਪੰਜਾਬੀਆਂ ਵਿੱਚ ਸਾਡੀਆਂ ਪੇਂਡੂ ਖੇਡਾਂ ਅੱਜ ਵੀ ਖਿੱਚ ਦਾ ਕੇਂਦਰ ਹਨ। ਸਾਨੂੰ ਸਾਰਿਆਂ ਨੂੰ ਅਜਿਹੀਆਂ ਸੰਸਥਾਵਾਂ ਦਾ ਸਾਥ ਦੇਣਾ ਚਾਹੀਦਾ ਹੈ।

ਇਸ ਮੌਕੇ ਕਲੱਬ ਦੇ ਮੈਂਬਰ ਜੋਤਾ, ਅਮਨ, ਗੋਲਾ, ਦਮਨਾ, ਗੋਲੂ, ਹੈਪੀ, ਸੁਖੀ, ਸੈਟੀ, ਪੱਪਾ, ਸੇਵਕ, ਸਿੰਪੂ, ਹਰਬੰਸ, ਕਰਨ, ਜੀਤੀ, ਰਮਨਾ, ਵਨੀਤ, ਸੁਸ਼ੀਲ ਕੁਮਾਰ ਅੰਤਰੀ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *