Breaking News
Smart Media Dashmesh Insurance Point

ਵੱਡੀ ਖਬਰ: ਸਾਊਦੀ ਅਰਬ ਦੇ ਮਦੀਨਾ ਨੇੜੇ ਸੜਕ ਹਾਦਸੇ ‘ਚ 42 ਭਾਰਤੀ ਹਜ ਯਾਤਰੀਆਂ ਦੀ ਮੌਤ

ਰਿਆਦ, 17 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਸਾਊਦੀ ਅਰਬ ਦੇ ਮਦੀਨਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਹਜ ਯਾਤਰੀਆਂ ਨਾਲ ਭਰੀ ਇੱਕ ਬੱਸ ਅਤੇ ਤੇਲ ਟੈਂਕਰ ਵਿਚਕਾਰ ਭਿਆਨਕ ਟੱਕਰ ਤੋਂ ਬਾਅਦ 42 ਭਾਰਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੀੜਤ ਮੱਕਾ ਤੋਂ ਮਦੀਨਾ ਜਾ ਰਹੇ ਸਨ ਜਦੋਂ ਬੱਸ ਨੂੰ ਅੱਗ ਲੱਗ ਗਈ।

ਸਥਾਨਕ ਅਧਿਕਾਰੀਆਂ ਅਤੇ ਰੈਸਕਿਊ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਜ਼ਖ਼ਮੀ ਯਾਤਰੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ।

ਜੇਦਾਹ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ 24×7 ਕੰਟਰੋਲ ਰੂਮ ਚਾਲੂ ਕੀਤਾ ਹੈ, ਜਿਸਦੇ ਸੰਪਰਕ ਵੇਰਵੇ ਹੇਠ ਲਿਖੇ ਹਨ: 8002440003 (ਟੋਲ ਫ੍ਰੀ), 0122614093, 0126614276, 0556122301 (ਵਟਸਐਪ)।

Leave a Reply

Your email address will not be published. Required fields are marked *