
ਬਖਸ਼ੀਸ਼ ਸਿੰਘ ਗੰਗੜ ਨੂੰ ਪ੍ਰਧਾਨ ਅਤੇ ਮਨਜੀਤ ਸਿੰਘ ਮਾਨ ਨੂੰ ਜਨਰਲ ਸਕੱਤਰ ਚੁਣਿਆ
ਮੋਹਾਲੀ, 28 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:
ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮੋਹਾਲੀ ਦੀ ਸਾਲ 2025-26 ਦੀ ਸਲਾਨਾ ਚੋਣ ਮਿਤੀ 26-10-2025 ਨੂੰ ਸ੍ਰੀ ਗੁਰੂ ਰਵਿਦਾਸ ਭਵਨ ਦੇ ਕਮਿਊਨਿਟੀ ਸੈਂਟਰ ਵਿਖੇ ਹੋਈ। ਇਸ ਚੋਣ ਪ੍ਰੀਕ੍ਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ. ਬਲਦੇਵ ਸਿੰਘ ਨਾਗਵੰਸ਼ੀ ਨੂੰ ਜਨਰਲ ਹਾਊਸ ਵਲੋਂ ਬਤੌਰ ਚੋਣ ਕਮਿਸ਼ਨਰ ਨੂੰ ਵੋਟਾਂ ਰਾਹੀਂ ਨਿਯੁਕਤ ਕੀਤਾ ਗਿਆ। ਚੋਣ ਕਮਿਸ਼ਨਰ ਵਲੋਂ ਸਾਰੀ ਚੋਣ ਪ੍ਰੀਕ੍ਰਿਆ ਪੁਲਿਸ ਦੀ ਹਾਜ਼ਰੀ ਵਿੱਚ ਮੁਕੰਮਲ ਕੀਤੀ ਗਈ।
ਇਸ ਮੌਕੇ ਜਨਰਲ ਹਾਊਸ ਵਲੋਂ ਸ੍ਰੀ ਬਖਸ਼ੀਸ਼ ਸਿੰਘ ਗੰਗੜ ਨੂੰ ਬਤੌਰ ਪ੍ਰਧਾਨ, ਸ੍ਰੀ ਐਚ.ਐਲ.ਮਹਿਮੀ ਨੂੰ ਬਤੌਰ ਮੀਤ ਪ੍ਰਧਾਨ, ਸ੍ਰੀ ਮਨਜੀਤ ਸਿੰਘ ਮਾਨ ਨੂੰ ਬਤੌਰ ਜਨਰਲ ਸਕੱਤਰ, ਸ੍ਰੀ ਦਰਸ਼ਨ ਰਾਮ ਨੂੰ ਬਤੌਰ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਫੇਜ਼-7 ਦੇ ਮਿਉਂਸਪਲ ਕੌਂਸਲਰ ਸ੍ਰੀਮਤੀ ਅਨੁਰਾਧਾ ਅਨੰਦ ਜੀ ਨੇ ਚੁਣੇ ਹੋਏ ਅਹੁੱਦੇਦਾਰਾਂ ਦਾ ਸਿਰੋਪਾਓ ਪਾ ਕੇ ਸਤਿਕਾਰ ਕੀਤਾ ਅਤੇ ਵਧਾਈਆਂ ਦਿੱਤੀਆਂ।
ਜਨਰਲ ਹਾਊਸ ਨੇ ਪ੍ਰਧਾਨ ਅਤੇ ਚੁਣੇ ਹੋਏ ਅਹੁੱਦੇਦਾਰਾਂ ਨੂੰ ਸਭਾ ਦੇ ਬਾਕੀ ਅਹੁੱਦੇਦਾਰ/ਮੈਂਬਰ ਚੁਣਨ ਦੇ ਅਧਿਕਾਰ ਵੀ ਦਿੱਤੇ ਗਏ। ਇਹ ਜਾਣਕਾਰੀ ਸ: ਬਲਦੇਵ ਸਿੰਘ ਨਾਗਵੰਸੀ ਚੋਣ ਕਮਿਸ਼ਨਰ ਜੀ ਵਲੋਂ ਪ੍ਰੈਸ ਨੂੰ ਜਾਰੀ ਕੀਤੀ ਗਈ।