Breaking News
Smart Media Dashmesh Insurance Point

ਸੋਨੀਪਤ ਵਿੱਚ ਪਿਉ-ਪੁੱਤਰ ਦਾ ਗੋਲੀਆਂ ਮਾਰ ਕੇ ਕਤਲ

ਸੋਨੀਪਤ, 25 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:

ਬੀਤੀ ਕੱਲ੍ਹ ਸੋਨੀਪਤ ਜ਼ਿਲ੍ਹੇ ਦੇ ਖਰਖੌਦਾ ਬਾਈਪਾਸ ਨੇੜੇ ਮਹਿੰਦਰਾ ਸਕਾਰਪੀਓ ਵਿੱਚ ਸਵਾਰ ਕੁਝ ਹਮਲਾਵਰਾਂ ਵੱਲੋਂ ਪਿਉ-ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਇਹ ਦੋਵੇਂ ਇਕ ਕੇਸ ਦਾ ਮਾਮਲੇ ਵਿਚ ਅਦਾਲਤ ਵਿੱਚ ਪੇਸ਼ੀ ਭੁਗਤਣ ਜਾ ਰਹੇ ਸਨ।

ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਧਰਮਬੀਰ (50) ਅਤੇ ਉਸਦੇ 25 ਸਾਲਾ ਪੁੱਤਰ ਮੋਹਿਤ ਵਜੋਂ ਹੋਈ ਹੈ, ਜੋ ਕਿ ਇੱਕ ਕਤਲ ਕੇਸ ਵਿੱਚ ਜ਼ਮਾਨਤ ‘ਤੇ ਬਾਹਰ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਪਿਉ-ਪੁੱਤਰ ਆਪਣੇ ਪਿੰਡ ਗੋਪਾਲਪੁਰ ਤੋਂ ਸੋਨੀਪਤ ਅਦਾਲਤ ਵਿੱਚ ਪੇਸ਼ ਹੋਣ ਜਾ ਰਹੇ ਸਨ ਅਤੇ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਖਰਖੌਦਾ ਬਾਈਪਾਸ ਨੇੜੇ ਉਹਨਾਂ ਉਪਰ ਗੋਲੀਆਂ ਚਲਾਈਆਂ।

ਸੋਨੀਪਤ ਦੇ ਡੀਸੀਪੀ (ਕਰਾਈਮ) ਨਰਿੰਦਰ ਸਿੰਘ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ, ਹਮਲਾਵਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਸਕਾਰਪੀਓ ਇੱਕ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਹਮਲਾਵਰ ਗੱਡੀ ਛੱਡ ਕੇ ਬੰਦੂਕ ਦੀ ਨੋਕ ‘ਤੇ ਇੱਕ ਬਾਈਕ ਖੋਹ ਕੇ ਭੱਜ ਗਏ।

ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਪੁਲਿਸ ਨੂੰ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਹੋਣ ਸ਼ੱਕ ਹੈ।

Leave a Reply

Your email address will not be published. Required fields are marked *