Breaking News
Smart Media Dashmesh Insurance Point

ਸੰਗੀਤ ਸਮਰਾਟ, ਪੰਜਾਬੀਆਂ ਦੀ ਜਿੰਦਜਾਨ ਚਰਨਜੀਤ ਅਹੂਜਾ ਦਾ ਦੇਹਾਂਤ

ਚੰਡੀਗੜ੍ਹ/ਮੁਹਾਲੀ, 21 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਪੰਜਾਬੀਆਂ ਦੀ ਜਿੰਦਜਾਨ ਕਹੇ ਜਾਣ ਵਾਲੇ ਸੰਗੀਤ ਸਮਰਾਟ ਸ੍ਰੀ ਚਰਨਜੀਤ ਅਹੂਜਾ ਨੇ ਅੱਜ ਆਖਰੀ ਸਾਹ ਲਿਆ। 65 ਵਰ੍ਹਿਆਂ ਤੋਂ ਉਪਰ ਦੇ ਸ੍ਰੀ ਅਹੂਜਾ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਿਤ ਸਨ ਜਿਸ ਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਸੀ। ਉਹ ਆਪਣੇ ਪਿੱਛੇ ਤਿੰਨ ਬੇਟੇ ਛੱਡ ਗਏ ਹਨ ਜੋ ਕਿ ਸੰਗੀਤ ਇੰਡਸਟਰੀ ਨਾਲ ਹੀ ਜੁੜੇ ਹਨ।

ਦੱਸਣਯੋਗ ਹੈ ਕਿ ਉਹਨਾਂ ਨੇ ਆਪਣੇ ਕੈਰੀਅਰ ਦੌਰਾਨ ਪੰਜਾਬੀ ਦੇ ਕਈ ਪ੍ਰਮੁੱਖ ਕਲਾਕਾਰਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਅਮਰ ਸਿੰਘ ਚਮਕੀਲਾ, ਅਮਰਜੋਤ, ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਸ਼ਾਮਲ ਆਦਿ ਹਨ।

Leave a Reply

Your email address will not be published. Required fields are marked *