Breaking News
Smart Media Dashmesh Mohali Walk Smart Media Insurance Point Hardev Singh Ubha

ਰੂਸ ‘ਚ 7.8 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ

ਮਾਸਕੋ, 19 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਰੂਸ ਦੇ ਪੂਰਬੀ ਤੱਟ ‘ਤੇ ਸਥਿਤ ਕਾਮਚਟਕਾ ਪ੍ਰਾਇਦੀਪ ਵਿਖੇ ਸ਼ੁੱਕਰਵਾਰ ਸਵੇਰੇ 7.8 ਤੀਬਰਤਾ ਦਾ ਜਬਰਦਸਤ ਭੂਚਾਲ ਆਇਆ। ਇਸ ਦੌਰਾਨ ਸੁਨਾਮੀ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ। ਰੂਸੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਭੂਚਾਲ ਦੇ ਵੀਡੀਓਜ਼ ਵਿੱਚ ਘਰਾਂ ਵਿੱਚ ਫਰਨੀਚਰ ਅਤੇ ਲਾਈਟਾਂ ਹਿੱਲਦੀਆਂ ਦਿਖਾਈ ਦਿੱਤੀਆਂ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਸੜਕਾਂ ‘ਤੇ ਖੜ੍ਹੇ ਵਾਹਨ ਵੀ ਹਿੱਲਦੇ ਦਿਖਾਈ ਦਿੱਤੇ।

ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਨੁਸਾਰ, ਭੂਚਾਲ ਰੂਸੀ ਸ਼ਹਿਰ ਪੈਟ੍ਰੋਪਾਵਲੋਵਸਕ-ਕਾਮਚੈਟਸਕੀ ਤੋਂ 128 ਕਿਲੋਮੀਟਰ ਦੂਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਰੂਸ ਦੀ ਸਟੇਟ ਜੀਓਫਿਜ਼ੀਕਲ ਸਰਵਿਸ ਨੇ ਭੂਚਾਲ ਦੀ ਤੀਬਰਤਾ 7.4 ਦੱਸੀ ਅਤੇ ਘੱਟੋ-ਘੱਟ ਪੰਜ ਝਟਕੇ ਮਹਿਸੂਸ ਕੀਤੇ।ਗਵਰਨਰ ਵਲਾਦੀਮੀਰ ਸੋਲੋਡੋਵ ਨੇ ਕਿਹਾ ਕਿ ਅੱਜ ਸਵੇਰ ਇੱਕ ਵਾਰ ਫਿਰ ਕਾਮਚਟਕਾ ਦੇ ਲੋਕਾਂ ਦੇ ਸਬਰ ਦੀ ਪ੍ਰੀਖਿਆ ਲੈ ਰਹੀ ਹੈ। ਇਸ ਸਮੇਂ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਕਾਮਚਟਕਾ ਦੇ ਪੂਰਬੀ ਤੱਟ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

Leave a Reply

Your email address will not be published. Required fields are marked *