Breaking News
Smart Media Dashmesh Mohali Walk Smart Media Insurance Point Hardev Singh Ubha

ਪ੍ਰਧਾਨ ਮੰਤਰੀ ਦਾ ਲਾਲ ਕਿਲ੍ਹੇ ਤੋਂ ਐਲਾਨ: ਦੀਵਾਲੀ ਮੌਕੇ ਵੱਡਾ ਤੋਹਫਾ, GST ‘ਚ ਬਦਲਾਅ ਦੇ ਸੰਕੇਤ

ਆਮ ਜਨਤਾ ਨੂੰ ‘ਵੋਕਲ ਫਾਰ ਲੋਕਲ’ ਨੂੰ ਅਪਣਾਉਣ ਦੀ ਅਪੀਲ

ਨਵੀਂ ਦਿੱਲੀ, 15 ਅਗਸਤ, ਪੰਜਾਬੀ ਦੁਨੀਆ ਬਿਊਰੋ :

ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਐਲਾਨ ਕੀਤਾ ਕਿ ਇਸ ਸਾਲ ਦੀਵਾਲੀ ‘ਤੇ GST ‘ਚ ਸੁਧਾਰ ਕੀਤੇ ਜਾਣਗੇ। ਭਾਵ 8 ਸਾਲਾਂ ਬਾਅਦ, GST ਦੇ ਨਿਯਮਾਂ ‘ਚ ਸੋਧ ਕੀਤੀ ਜਾਵੇਗੀ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਪੀ.ਐਮ. ਵਿਕਸਿਤ ਭਾਰਤ ਯੋਜਨਾ ਸ਼ੁਰੂ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐਸਟੀ ‘ਚ ਰਿਫੋਰਮ ਨਾਲ ਆਮ ਲੋਕਾਂ ਨੂੰ ਫਾਇਦਾ ਪੁੱਜੇਗਾ। ਇਸ ਨਾਲ ਲੋਕਾਂ ਦੁਆਰਾ ਅਦਾ ਕੀਤੇ ਜਾਣ ਵਾਲੇ ਟੈਕਸ ਘੱਟ ਹੋਣਗੇ। ਖਾਸ ਕਰਕੇ ਛੋਟੇ ਕਾਰੋਬਾਰਾਂ ਤੇ ਐਮਐਸਐਮਈ ਸੈਕਟਰ ਨੂੰ ਇਸ ਦਾ ਫਾਇਦਾ ਹੋਵੇਗਾ। ਇਸ ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਘੱਟ ਜਾਣਗੀਆਂ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਵੋਕਲ ਫਾਰ ਲੋਕਲ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੇਸ਼ ਭਰ ਦੇ ਵਪਾਰੀ ਤੇ ਦੁਕਾਨਦਾਰ ‘ਯਹਾਂ ਸਵਦੇਸ਼ੀ ਮਾਲ ਬਿਕਤਾ ਹੈ’ ਵਾਲਾ ਬੋਰਡ ਲਗਾਉਣ। ਸਾਨੂੰ ਸਵਦੇਸ਼ੀ ‘ਤੇ ਮਾਣ ਹੋਣਾ ਚਾਹੀਦਾ ਹੈ। ਅਸੀਂ ਸਿਰਫ਼ ਭਾਰਤ ‘ਚ ਬਣੇ ਉਤਪਾਦ, ਭਾਰਤ ਦੇ ਨਾਗਰਿਕਾਂ ਦੀ ਮਿਹਨਤ ਨਾਲ ਬਣੇ ਉਤਪਾਦ, ਸਾਡੀ ਮਿੱਟੀ ਦੀ ਖੁਸ਼ਬੂ ਵਾਲੇ ਤੇ ਜੋ ਸਵੈ-ਨਿਰਭਰਤਾ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਨ, ਅਸੀਂ ਸਿਰਫ਼ ਉਨ੍ਹਾਂ ਦੀ ਵਰਤੋਂ ਕਰਾਂਗੇ ਤੇ ਉਸ ਦਿਸ਼ਾ ‘ਚ ਅੱਗੇ ਵਧਾਂਗੇ। ਇਹ ਸਾਡਾ ਸਮੂਹਿਕ ਸੰਕਲਪ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *