Breaking News
Dashmesh GS Electricals Verka Smart Media Insurance Point Tav Prasad

ਮੋਹਾਲੀ ਪ੍ਰਾਪਰਟੀ ਕੰਸਲਟੈਂਟਸ ਵੈਲਫੇਅਰ ਐਸੋ: (ਰਜਿ.) ਵਲੋਂ ਪੁੱਡਾ/ਗਮਾਡਾ ਨਾਲ ਦਰਪੇਸ਼ ਸਮੱਸਿਆਵਾਂ ਸਬੰਧੀ ਕੀਤੀ ਮੀਟਿੰਗ

ਸਮੱਸਿਆਵਾਂ ਦੇ ਹੱਲ ਲਈ ਇੱਕ ਮੈਮੋਰੈਂਡਮ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਸਕੱਤਰ ਪੁੱਡਾ ਨੂੰ ਦੇਣ ਦਾ ਫੈਸਲਾ

ਐਸ.ਏ.ਐਸ. ਨਗਰ, 12 ਅਗਸਤ, ਮਨਜੀਤ ਸਿੰਘ ਚਾਨਾ:

ਬੀਤੀ ਸ਼ਾਮ ਨੂੰ ਮੋਹਾਲੀ ਪ੍ਰਾਪਰਟੀ ਕੰਸਲਟੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ ਐਗਜੈਕਟਵ ਬਾਡੀ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਏ.ਕੇ. ਪਵਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰ ਸਾਹਿਬਾਨ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।

ਮੀਟਿੰਗ ਵਿੱਚ ਪੁੱਡਾ/ਗਮਾਡਾ ਦੇ ਕੰਮਕਾਜ ਨਾਲ ਸੰਬੰਧਿਤ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੈਮੋਰੈਂਡਮ ਜਲਦੀ ਹੀ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਸਕੱਤਰ ਪੁੱਡਾ ਨੂੰ ਦੇਣ ਬਾਰੇ ਵਿਚਾਰ ਕੀਤਾ ਗਿਆ।

ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਭੁਪਿੰਦਰ ਸਿੰਘ ਸਭਰਵਾਲ, ਜਨਰਲ ਸਕੱਤਰ ਅਮਨਦੀਪ ਸਿੰਘ ਗੁਲਾਟੀ, ਵਾਈਸ ਪ੍ਰਧਾਨ ਰਾਜੇਸ਼ ਬੇਰਵਾਲ, ਗੁਰਵਿੰਦਰ ਸਿੰਘ, ਹਰਿੰਦਰ ਸਿੰਘ, ਸੰਦੀਪ ਸਿੰਘ, ਸਰਬਜੀਤ ਸਿੰਘ ਮਾਨ, ਅਮਿਤ ਨਰੂਲਾ, ਵਿਪਿਨ ਗੰਭੀਰ, ਸੁਨੀਲ ਚਾਵਲਾ ਅਤੇ ਹੋਰ ਵੀ ਪਤਵੰਤੇ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *