Breaking News
Smart Media Dashmesh Insurance Point

ਸੰਸਦ ਮਨੀਸ਼ ਤਿਵਾੜੀ ਨੇ ਕੀਤਾ ਸਲਾਹੁਣਯੋਗ ਕੰਮ: ਰਾਜਿੰਦਰ ਬਡਹੇੜੀ

ਹੁਣ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਤੇ ਸ਼ਾਸਨ ਮਾਡਲ ਵਿੱਚ ਬਦਲਾਅ ਦੀ ਲੋੜ: ਤਿਵਾੜੀ

ਚੰਡੀਗੜ੍ਹ, 12 ਅਗਸਤ, ਪੰਜਾਬੀ ਦੁਨੀਆ ਬਿਊਰੋ:

ਸਰਾਹੁਣ ਵਾਲ਼ਾ ਕੰਮ ਕੀਤਾ ਹੈਸ਼੍ਰੀ ਮਨੀਸ਼ ਤਿਵਾੜੀ ਨੇ ਪਹਿਲਾਂ ਚੰਡੀਗੜ੍ਹ ਦੇ ਕਿਸੇ ਵੀ ਮੈਂਬਰ ਲੋਕ ਸਭਾ ਅਜਿਹਾ ਕੰਮ ਨਹੀਂ ਕੀਤਾ :

ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਦੱਸਿਆ ਹੈ ਕਿ ਚੰਡੀਗੜ੍ਹ ਦੇ 22 ਪਿੰਡਾਂ ਦੇ ਲੋਕ ਕਾਫੀ ਸਮੇਂ ਤੋਂ ਇਹ ਮੰਗ ਕਰ ਰਹੇ ਹਨ ਕਿ ਇੱਕ ਲੈਂਡ ਪੁਲਿੰਗ ਪਾਲਿਸੀ ਲਾਗੂ ਕੀਤੀ ਜਾਵੇ, ਤਾਂ ਜੋ ਉਹ ਜ਼ਮੀਨਾਂ, ਜਿਨ੍ਹਾਂ ਦਾ ਹੁਣ ਖੇਤੀਬਾੜੀ ਲਈ ਵਰਤੋਂ ਸੰਭਵ ਨਹੀਂ, ਉਹਨਾਂ ਨੂੰ ਸ਼ਹਿਰ ਦੇ ਵਿਕਾਸ ਲਈ ਵਰਤਿਆ ਜਾ ਸਕੇ।

ਸ. ਬਡਹੇੜੀ ਨੇ ਕਿਹਾ ਕਿ ਸਮੇਂ-ਸਮੇਂ ’ਤੇ ਵੱਖ-ਵੱਖ ਸਿਆਸੀ ਪਾਰਟੀਆਂ, ਖ਼ਾਸ ਕਰਕੇ ਸੱਤਾ ਵਿੱਚ ਬੈਠੀਆਂ ਸਰਕਾਰਾਂ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਕਿ ਲੈਂਡ ਪੁਲਿੰਗ ਪਾਲਿਸੀ ਬਣਾਈ ਜਾ ਰਹੀ ਹੈ। ਪਰ ਬਦਕਿਸਮਤੀ ਨਾਲ, ਜਿਵੇਂ ਹੋਰ ਸਾਰੇ ਯਕੀਨ ਖੋਖਲੇ ਸਾਬਤ ਹੋਏ ਹਨ, ਓਸੇ ਤਰ੍ਹਾਂ ਇਹ ਯਕੀਨ ਵੀ ਸਿਰਫ਼ ਇੱਕ ਮ੍ਰਿਗਤ੍ਰਿਸ਼ਨਾ ਬਣ ਕੇ ਰਹਿ ਗਿਆ ਹੈ।

ਉਹਨਾਂ ਕਿਹ ਕਿ ਸੰਸਦ ਮਨੀਸ਼ ਤਿਵਾੜੀ ਵੱਲੋਂ ਸੰਸਦ ਵਿੱਚ ਪੁੱਛੇ ਪ੍ਰਸ਼ਨ ਦੇ ਜਵਾਬ ਵਿੱਚ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਨਾ ਤਾਂ ਕੋਈ ਲੈਂਡ ਪੁਲਿੰਗ ਪਾਲਿਸੀ ਬਣਾਈ ਜਾ ਰਹੀ ਹੈ ਅਤੇ ਨਾ ਹੀ ਇਸ ’ਤੇ ਕੋਈ ਵਿਚਾਰ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਇਨ੍ਹਾਂ 22 ਪਿੰਡਾਂ ਦੇ ਨਿਵਾਸੀਆਂ ਦੀਆਂ ਜਾਇਜ਼ ਉਮੀਦਾਂ ਨੂੰ ਵਾਰ-ਵਾਰ ਠੇਸ ਪਹੁੰਚਾਈ ਜਾ ਰਹੀ ਹੈ, ਬਿਲਕੁਲ ਉਹੋ ਜਿਹਾ ਜਿਵੇਂ ਚੰਡੀਗੜ੍ਹ ਨਾਲ ਜੁੜੀਆਂ ਹੋਰ ਸਾਰੀਆਂ ਵਿਕਾਸ ਯੋਜਨਾਵਾਂ ਨਾਲ ਹੋ ਰਿਹਾ ਹੈ।

ਸ. ਬਡਹੇੜੀ ਨੇ ਕਿਹਾ ਕਿ ਸ਼੍ਰੀ ਮਨੀਸ਼ ਤਿਵਾੜੀ, ਮੈਂਬਰ ਪਾਰਲੀਮੈਂਟ, ਚੰਡੀਗੜ੍ਹ ਨੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਤੇ ਸ਼ਾਸਨ ਮਾਡਲ ਵਿੱਚ ਬਦਲਾਅ ਦੀ ਲੋੜ ਦੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੇਂਡੂ ਖੇਤਰ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹਨ। ਉਹਨਾਂ ਦਾ ਇਹ ਕਦਮ ਸਲਾਹੁਣਯੋਗ ਹੈ ਕਿਉਂਕਿ ਹੁਣ ਤਕ ਸ਼ਹਿਰ ਦਾ ਕੋਈ ਵੀ ਸਾਬਕਾ ਸੰਸਦ ਅਜਿਹਾ ਕੰਮ ਨਹੀਂ ਕਰ ਸਕਿਆ।

Leave a Reply

Your email address will not be published. Required fields are marked *