
ਨਵੀਂ ਦਿੱਲੀ, 9 ਅਗਸਤ, ਪੰਜਾਬੀ ਦੁਨੀਆ ਬਿਊਰੋ :
ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਵੱਲੋਂ ਬੱਚਤ ਖਾਤਾਧਾਰਕਾਂ ਦੇ ਖਾਤਿਆਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ, ਜਿਸ ਮੁਤਾਬਕ ਹੁਣ ਖਾਤੇ ਵਿਚ 50 ਹਜ਼ਾਰ ਰੁਪਏ ਤੋਂ ਘੱਟ ਪੈਸੇ ਹੋਣ ਉਤੇ ਜ਼ੁਰਮਾਨਾ ਦੇਣਾ ਪਵੇਗਾ। ICICI ਬੈਂਕ ਵੱਲੋਂ ਬਚਤ ਖਾਤਾਧਾਰਕਾਂ ਲਈ ਘੱਟੋ ਘੱਟ ਐਵਰੇਜ ਪੈਸੇ ਰੱਖਣ ਲਈ ਭਾਰੀ ਵਾਧਾ ਕਰ ਦਿੱਤਾ ਗਿਆ ਹੈ, ਜੋ ਕਿ ਪਹਿਲਾਂ ਨਾਲੋਂ ਘੱਟੋ ਘੱਟ 5 ਗੁਣਾ ਹੈ।
ਨਵੇਂ ਨਿਯਮ ਮੁਤਾਬਕ ਹੁਣ ਆਈਸੀਆਈਸੀਆਈ ਬੈਂਕ ਦੇ ਬਚਤ ਖਾਤੇ ਵਿੱਚ 50000 ਰੁਪਏ ਰੱਖਣੇ ਹੋਣਗੇ। ਇਹ ਨਿਯਮ 1 ਅਗਸਤ 2025 ਤੋਂ ਲਾਗੂ ਮੰਨਿਆ ਜਾਵੇਗਾ। ਪਹਿਲਾਂ ਖਾਤੇ ਵਿੱਚ 10 ਹਜ਼ਾਰ ਰੁਪਏ ਰੱਖਣੇ ਜ਼ਰੂਰੀ ਸਨ। ਜੇਕਰ ਤੁਹਾਡੇ ਸੇਵਿੰਗ ਖਾਤੇ ਵਿੱਚ ਘੱਟ ਬੈਲੇਂਸ ਹੋਇਆ ਤਾਂ ਜ਼ੁਰਮਾਨਾ ਦੇਣਾ ਪਵੇਗਾ।
ਹੁਣ ਮੈਟਰੋ ਅਤੇ ਸ਼ਹਿਰੀ ਖੇਤਰ ਵਿੱਚ ਹੁਣ ਘੱਟ ਤੋਂ ਘੱਟ 50 ਹਜ਼ਾਰ, ਅਰਧ ਸ਼ਹਿਰੀ ਖੇਤਰ ਵਿੱਚ 25 ਹਜ਼ਾਰ ਅਤੇ ਪੇਂਡੂ ਖੇਤਰ ਵਾਲੇ ਬੱਚਤ ਖਾਤੇ ਵਿੱਚ ਘੱਟੋ ਘੱਟ 10 ਹਜ਼ਾਰ ਰੁਪਏ ਮੇਂਟੇਨ ਕਰਨੇ ਹੋਣਗੇ। ਪਹਿਲਾਂ ਮੈਟਰੋ ਅਤੇ ਸ਼ਹਿਰੀ ਖੇਤਰ ਵਾਲੇ ਖਾਤਿਆਂ ਵਿੱਚ 10 ਹਜ਼ਾਰ ਰੁਪਏ ਰੱਖਣ ਦੀ ਲੋੜ ਸੀ।