Breaking News
Dashmesh GS Electricals Verka Smart Media Insurance Point Tav Prasad

ਪੈਰਿਸ ਓਲੰਪਿਕ 2024: ਭਾਰਤ ਨੇ ਇੰਗਲੈਂਡ ਨੂੰ 4-2 ਨਾਲ ਹਰਾ ਕੇ ਪੁਰਸ਼ ਹਾਕੀ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

ਚੰਡੀਗੜ੍ਹ, 4 ਅਗਸਤ, ਪੰਜਾਬੀ ਦੁਨੀਆ ਬਿਊਰੋ:

ਭਾਰਤੀ ਪੁਰਸ਼ ਹਾਕੀ ਟੀਮ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੈਨਲਟੀ ਸ਼ੂਟਆਉਟ ਰਾਹੀਂ ਵਿਸ਼ਵ ਦੀ ਨੰਬਰ 2 ਟੀਮ ਇੰਗਲੈਂਡ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। ਇਸ ਜਿੱਤ ਵਿੱਚ ਭਾਰਤ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਪੈਨਲਟੀ ਸ਼ੂਟਆਊਟ ਵਿੱਚ ਗ੍ਰੇਟ ਬ੍ਰਿਟੇਨ ਉੱਤੇ ਭਾਰਤ ਦੀ 4-2 ਦੀ ਸ਼ਾਨਦਾਰ ਜਿੱਤ ਪੱਕੀ ਕਰਨ ਵਿਚ ਅਹਿਮ ਭੂਮਿਕਾ ਨਿਭਾਈ।

ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਭਾਰਤ ਨੂੰ ਪਹਿਲੇ ਹਾਫ ਵਿੱਚ ਬੜ੍ਹਤ ਦਿਵਾਈ ਜਦੋਂ ਅਮਿਤ ਰੋਹੀਦਾਸ ਨੂੰ ਲਾਲ ਕਾਰਡ ਮਿਲਿਆ। ਭਾਰਤੀ ਟੀਮ ਲਗਭਗ 42 ਮਿੰਟਾਂ ਤੱਕ ਵਨ ਮੈਨ ਡਾਊਨ ਨਾਲ ਖੇਡੀ ਪਰ ਵਿਚਕਾਰਲੇ 10 ਖਿਡਾਰੀ ਪੂਰੇ ਮੈਚ ਦੌਰਾਨ ਯੋਧਿਆਂ ਵਾਂਗ ਲੜਦੇ ਰਹੇ ਅਤੇ ਮੈਚ ਨੂੰ ਪੈਨਲਟੀ ਸ਼ੂਟਆਊਟ ਤੱਕ ਲੈ ਗਏ। ਭਾਰਤੀ ਖਿਡਾਰੀਆਂ ਪੈਨਲਟੀ ਸ਼ੂਟਆਊਟ ਦੌਰਾਨ ਇਸ ਖਾਸ ਮੌਕੇ ਨੂੰ ਜਿੱਤ ਵਿੱਚ ਬਦਲਣ ਲਈ ਆਪਣੇ ਦਿਮਾਗ਼ ਦਾ ਸਹੀ ਇਸਤੇਮਾਲ ਕੀਤਾ, ਜਦਕਿ ਗੋਲਕੀਪਰ ਸ਼੍ਰੀਜੇਸ਼ ਨੇ ਇੱਕ ਵਾਰ ਫਿਰ ਚੱਟਾਨ ਵਾਂਗ ਖੜ ਕੇ ਇੰਗਲੈਂਡ ਵਿਰੁੱਧ ਸ਼ਾਨਦਾਰ ਗੋਲਕੀਪਿੰਗ ਦਾ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਹਾਫ ਟਾਈਮ ਤੱਕ ਲੀ ਮੋਰਟਨ ਨੇ ਗ੍ਰੇਟ ਬ੍ਰਿਟੇਨ ਲਈ ਬਰਾਬਰੀ ਦਾ ਗੋਲ ਕਰਕੇ ਸਕੋਰ ਨੂੰ 1-1 ਕਰ ਦਿੱਤਾ।

ਦੱਸਣਯੋਗ ਹੈ ਕਿ ਭਾਰਤ ਨੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਸ਼ਕਤੀਸ਼ਾਲੀ ਆਸਟਰੇਲੀਆਈ ਟੀਮ ਨੂੰ 3-2 ਨਾਲ ਹਰਾ ਕੇ ਗਰੁੱਪ ਟੇਬਲ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਓਲੰਪਿਕ ਵਿੱਚ ਆਸਟ੍ਰੇਲੀਆ ਨੂੰ 52 ਸਾਲਾਂ ਬਾਅਦ ਹਰਾਇਆ ਸੀ।

Leave a Reply

Your email address will not be published. Required fields are marked *