Breaking News

ਐਡਵੋਕੇਟ ਹਰਦੀਪ ਸਿੰਘ ਬਾਸੀ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਰੂਪਨਗਰ ਸ਼ੱਕੀ ਹਾਲਾਤਾਂ ‘ਚ ਗੁੰਮ

ਮੋਰਿੰਡਾ, 21 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਮੋਰਿੰਡਾ ਵਾਸੀ ਅਤੇ ਬਾਰ ਐਸੋਸੀਏਸ਼ਨ ਜ਼ਿਲਾ ਰੂਪਨਗਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਬਾਸੀ ਦੇ ਬੀਤੀ ਕੱਲ੍ਹ ਬਾਅਦ ਦੁਪਹਿਰ ਸ਼ੱਕੀ ਹਾਲਾਤਾਂ ਵਿੱਚ ਮੋਰਿੰਡਾ ਤੋਂ ਗੁੰਮ ਹਨ। ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ-ਮਿੱਤਰ ਬੇਹੱਦ ਪ੍ਰੇਸ਼ਾਨੀ ਪਾਈ ਜਾ ਰਹੀ ਹੈ, ਜਦਕਿ ਉਹ ਆਪਣਾ ਮੋਬਾਈਲ ਫੋਨ ਵੀ ਘਰ ਹੀ ਛੱਡ ਗਏ ਹਨ। ਇਸ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਦਿਆਂ ਸਾਰੇ ਜਿਲਿਆਂ ਦੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਐਸਐਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਐਡਵੋਕੇਟ ਹਰਦੀਪ ਸਿੰਘ ਬਾਸੀ ਦੀਆਂ ਬੀਤੇ ਕੱਲ 3.21 ਮਿੰਟ ਤੇ ਮੋਰਿੰਡਾ ਦੇ ਬੱਸ ਸਟੈਂਡ ਤੇ ਟਹਿਲਦਿਆਂ ਦੀਆਂ ਗਤੀਵਿਧੀਆਂ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਸਨ।  ਉਹਨਾਂ ਦੱਸਿਆ ਕਿ ਸੀਸੀ ਟੀਵੀ ਕੈਮਰਿਆਂ ਨੂੰ ਵੇਖਿਆ ਇਹ ਮਹਿਸੂਸ ਹੋ ਰਿਹਾ ਹੈ ਕਿ ਐਡਵੋਕੇਟ ਬਾਸੀ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨੀ ਵਿੱਚ ਘੁੰਮ ਰਹੇ ਸਨ, ਜਿਸ ਮਗਰੋਂ ਐਡਵੋਕੇਟ ਬਾਸੀ ਅਚਾਨਕ ਪਤਾ ਨਹੀਂ ਕਿੱਥੇ ਚਲੇ ਗਏ ? ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਥਾਣਾ ਮੁਖੀਆਂ ਨੂੰ ਸੂਚਿਤ ਕਰਕੇ ਐਡਵੋਕੇਟ ਬਾਸੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਵਰਣਨਯੋਗ ਹੈ ਕਿ ਐਡਵੋਕੇਟ ਹਰਦੀਪ ਸਿੰਘ ਬਾਸੀ ਵੱਲੋਂ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਆਪਣੇ ਜੱਦੀ ਪਿੰਡ ਬੱਤਾ ਵਿਖੇ ਸਰਪੰਚੀ ਦੀ ਚੋਣ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ। ਉਪਰੰਤ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਪਿੰਡ ਬੱਤਾ ਵਿਖੇ ਮੱਥਾ ਟੇਕਣ ਗਏ ਐਡਵੋਕੇਟ ਬਾਸੀ ਉੱਤੇ ਵਿਰੋਧੀ ਧਿਰ ਵੱਲੋਂ ਕਾਤਲਾਨਾ  ਹਮਲਾ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਉਹਨਾਂ ਵੱਲੋ ਭੱਜ ਕੇ ਕਿਸੇ ਦੇ ਘਰ ਅੰਦਰ ਦਾਖਲ ਹੋ ਕੇ ਆਪਣੀ ਜਾਨ ਬਚਾਈ ਗਈ ਸੀ। ਇਸ ਦੌਰਾਨ ਹਮਲਾਵਰਾਂ ਵੱਲੋਂ ਉਹਨਾਂ ਦੀ ਕੀਮਤੀ ਗੱਡੀ ਦੀ ਬਹੁਤ ਬੁਰੀ ਤਰ੍ਹਾਂ ਭੰਨ-ਤੋੜ ਕਰ ਦਿੱਤੀ ਗਈ ਸੀ। ਉਹਨਾਂ ਉਸ ਵੇਲੇ ਵੀ ਪੰਜਾਬ ਪੁਲਿਸ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ। ਇਸੇ ਮੰਗ ਨੂੰ ਲੈ ਕੇ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਾਉਣ ਦੀ ਲਈ ਬਾਰ ਐਸੋਸੀਏਸ਼ਨ ਜਿਲਾ ਰੂਪਨਗਰ ਦੇ ਇੱਕ ਉੱਚ ਪੱਧਰੀ ਵਫਦ ਵੱਲੋਂ ਵੀ ਜਿਲਾ ਮੋਹਾਲੀ ਦੇ ਐਸਐਸਪੀ ਨੂੰ ਮਿਲਿਆ ਗਿਆ ਸੀ, ਪ੍ਰੰਤੂ ਬੀਤੇ ਕੱਲ ਉਨਾਂ ਦੇ ਅਚਾਨਕ ਗੁੰਮ ਹੋ ਜਾਣ ਨਾਲ ਕਈ ਤਰਾਂ ਦੇ ਸਵਾਲ ਖੜੇ ਹੋ ਗਏ ਹਨ।

Leave a Reply

Your email address will not be published. Required fields are marked *