Breaking News
Dashmesh GS Electricals Verka Smart Media Insurance Point Tav Prasad

ਈਰਾਨ ‘ਚੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ‘ਆਪ੍ਰੇਸ਼ਨ ਸਿੰਧੂ’ ਦੀ ਸ਼ੁਰੂਆਤ

ਨਵੀਂ ਦਿੱਲੀ, 18 ਜੂਨ, ਪੰਜਾਬੀ ਦੁਨੀਆ ਬਿਊਰੋ:

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਈਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ “ਆਪ੍ਰੇਸ਼ਨ ਸਿੰਧੂ” ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਦੇ ਮੱਦੇਨਜ਼ਰ ਵਿਗੜਦੀ ਸਥਿਤੀ ਨੂੰ ਦੇਖਦਿਆਂ ਭਾਰਤ ਸਰਕਾਰ ਪਿਛਲੇ ਕਈ ਦਿਨਾਂ ਤੋਂ ਈਰਾਨ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਕਦਮ ਚੁੱਕ ਰਹੀ ਹੈ।

ਮੰਤਰਾਲੇ ਨੇ ਅੱਗੇ ਕਿਹਾ “ਪਹਿਲੇ ਕਦਮ ਵਜੋਂ, ਭਾਰਤੀ ਦੂਤਾਵਾਸ ਨੇ ਉੱਤਰੀ ਈਰਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਹੈ। ਇਹ ਵਿਦਿਆਰਥੀ 18 ਜੂਨ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਯੇਰੇਵਨ ਤੋਂ ਰਵਾਨਾ ਹੋਏ ਹਨ ਅਤੇ ਆਪ੍ਰੇਸ਼ਨ ਸਿੰਧੂ ਤਹਿਤ 19 ਜੂਨ ਨੂੰ ਨਵੀਂ ਦਿੱਲੀ ਪਹੁੰਚਣਗੇ।”

ਭਾਰਤ ਸਰਕਾਰ ਨੇ ਇਰਾਨ ਅਤੇ ਅਰਮੀਨੀਆ ਦੀਆਂ ਸਰਕਾਰਾਂ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *