Breaking News
Dashmesh GS Electricals Verka Smart Media Insurance Point Tav Prasad

ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਵਾਨਖੇੜੇ ‘ਚ ਵਿਸ਼ੇਸ਼ ਸਨਮਾਨ

ਟੀਮ ਇੰਡੀਆ ਦੇ ਰੋਡ ਸ਼ੋਅ ਦੌਰਾਨ ਹਜ਼ਾਰਾਂ ਪ੍ਰਸ਼ੰਸਕਾਂ ਨੇ ਕੀਤਾ ਸ਼ਾਨਦਾਰ ਸਵਾਗਤ

ਮੁੰਬਈ, 5 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਬਾਕੀ ਭਾਰਤੀ ਖਿਡਾਰੀਆਂ ਨੂੰ ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਸਨਮਾਨ ਸਮਾਰੋਹ ਤੋਂ ਪਹਿਲਾਂ ਭਾਰਤੀ ਟੀਮ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਓਪਨ-ਟਾਪ ਬੱਸ ‘ਚ ਸ਼ੁਰੂ ਹੋਏ ਰੋਡ ਸ਼ੋਅ ਰਾਹੀਂ ਜਿੱਤ ਦੇ ਜਸ਼ਨ ਮਨਾਉਂਦੇ ਹੋਏ ਦੇਸ਼ ਦੇ ਪ੍ਰਸਿੱਧ ਵਾਨਖੇੜੇ ਸਟੇਡੀਅਮ ਪਹੁੰਚੀ। ਵਾਨਖੇੜੇ ਸਟੇਡੀਅਮ ਪਹੁੰਚਣ ਲਈ ਟੀਮ ਇੰਡੀਆ ਨੂੰ ਤੈਅ ਸਮੇਂ ਤੋਂ ਜ਼ਿਆਦਾ ਸਮਾਂ ਲੱਗਾ, ਕਿਉਂਕਿ ਚੈਂਪੀਅਨ ਟੀਮ ਦੀ ਹੌਸਲਾ ਅਫਜਾਈ ਕਰਨ ਪੁੱਜੇ ਹਜ਼ਾਰਾਂ ਪ੍ਰਸ਼ੰਸਕਾਂ ਦੇ ਇਕੱਠ ਕਾਰਨ ਬੱਸ ਹੌਲੀ ਰਫਤਾਰ ਨਾਲ ਅੱਗੇ ਵਧਦੀ ਰਹੀ, ਪਰ ਟ੍ਰੈਫਿਕ ਜਾਮ ਅਤੇ ਭਾਰੀ ਮੀਂਹ ਕਾਰਨ ਇਹ ਰੋਡ ਸ਼ੋਅ ਹੋਰ ਪ੍ਰਭਾਵਿਤ ਹੋਇਆ।

ਦੱਸਣਯੋਗ ਹੈ ਕਿ ਤੂਫਾਨ ਬੇਰੀਲ ਕਾਰਨ ਭਾਰਤੀ ਟੀਮ ਦੀ ਬਾਰਬਾਡੋਸ ਤੋਂ ਰਵਾਨਗੀ ਵਿੱਚ ਦੇਰੀ ਹੋਣ ਤੋਂ ਬਾਅਦ ਟੀਮ ਇੰਡੀਆ, ਸਹਾਇਕ ਸਟਾਫ, ਖਿਡਾਰੀਆਂ ਦੇ ਪਰਿਵਾਰਾਂ, ਬੋਰਡ ਅਧਿਕਾਰੀਆਂ ਅਤੇ ਯਾਤਰਾ ਕਰ ਰਹੇ ਮੀਡੀਆ ਦਲ ਦੇ ਮੈਂਬਰਾਂ ਨੂੰ ਲੈ ਕੇ ਬੀ.ਸੀ.ਸੀ.ਆਈ. ਵਲੋਂ ਭੇਜੀ ਏਅਰ ਇੰਡੀਆ ਦੀ ਚਾਰਟਰ ਫਲਾਈਟ ਵੀਰਵਾਰ ਨੂੰ ਨਵੀਂ ਦਿੱਲੀ ਪਹੁੰਚ ਗਈ। ਰੋਹਿਤ ਐਂਡ ਕੰਪਨੀ ਕੈਰੇਬੀਅਨ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਦੀ ਖਿਤਾਬ ਜੇਤੂ ਮੁਹਿੰਮ ਤੋਂ ਬਾਅਦ ਘਰ ਪਰਤ ਆਏ ਹਨ।

ਜੇਤੂ ਟੀਮ ਦੇ ਸੁਆਗਤ ਤੋਂ ਬਾਅਦ, ਰੋਹਿਤ ਦੀ ਟੀਮ ਇੰਡੀਆ ਨੇ ਆਈਟੀਸੀ ਮੌਰਿਆ ਪੁੱਜੀ। ਇਸ ਤੋਂ ਬਾਅਦ ਉਨ੍ਹਾਂ ਨੇ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਾਲ ਗੱਲਬਾਤ ਅਤੇ ਨਾਸ਼ਤਾ ਕਰਨ ਤੋਂ ਬਾਅਦ, ਟੀਮ ਥੋੜ੍ਹੇ ਸਮੇਂ ਲਈ ਮੌਰੀਆ ਲਈ ਵਾਪਸ ਪਰਤ ਗਈ ਅਤੇ ਫਿਰ ਦਿੱਲੀ ਹਵਾਈ ਅੱਡੇ ਤੋਂ ਮੁੰਬਈ ਲਈ ਰਵਾਨਾ ਹੋਈ।

Leave a Reply

Your email address will not be published. Required fields are marked *