Breaking News
Dashmesh GS Electricals Verka Smart Media Insurance Point Tav Prasad

MP: ਟਰੈਕਟਰ-ਟਰਾਲੀ ਪਲਟਣ ਕਾਰਨ 13 ਦੀ ਮੌਤ, 15 ਹੋਰ ਜ਼ਖ਼ਮੀ

ਰਾਜਗੜ੍ਹ, 3 ਜੂਨ, ਪੰਜਾਬੀ ਦੁਨੀਆ ਬਿਊਰੋ :

ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਪਿਪਲੋਦੀ ਵਿੱਚ ਐਤਵਾਰ ਰਾਤੀਂ ਇਕ ਟਰੈਕਟਰ-ਟਰਾਲੀ ਦੇ ਪਲਟਣ ਕਾਰਨ ਚਾਰ ਬੱਚਿਆਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਪੀੜਤ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਰਾਜਸਥਾਨ ਦੇ ਮੋਤੀਪੁਰਾ ਪਿੰਡ ਤੋਂ ਰਾਜਗੜ੍ਹ ਦੇ ਕੁਲਮਪੁਰ ਵਾਪਸ ਜਾ ਰਹੇ ਸਨ।

ਰਾਜਗੜ੍ਹ ਦੇ ਕਲੈਕਟਰ ਹਰਸ਼ ਦੀਕਸ਼ਿਤ ਨੇ ਦੱਸਿਆ ਕਿ ਜ਼ਖਮੀਆਂ ‘ਚੋਂ 13 ਨੂੰ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਦੋ ਨੂੰ ਸਿਰ ਅਤੇ ਛਾਤੀ ‘ਚ ਗੰਭੀਰ ਸੱਟਾਂ ਨਾਲ ਭੋਪਾਲ ਦੇ ਹਮੀਦੀਆ ਹਸਪਤਾਲ ‘ਚ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਦੋ ਗੰਭੀਰ ਜ਼ਖਮੀ ਵਿਅਕਤੀ ਖਤਰੇ ਤੋਂ ਬਾਹਰ ਹਨ।

ਇੱਕ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਟਰਾਲੀ ਵਿੱਚ 40-50 ਲੋਕ ਸਵਾਰ ਸਨ। ਟਰੈਕਟਰ-ਟਰਾਲੀ ਪਲਟਣ ਤੋਂ ਬਾਅਦ ਲੋਕ ਉਸ ਦੇ ਹੇਠਾਂ ਦੱਬ ਗਏ। ਦੇਰ ਰਾਤ ਤੱਕ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਇਨ੍ਹਾਂ ਨੂੰ ਬਾਹਰ ਕੱਢਿਆ ਗਿਆ।

Leave a Reply

Your email address will not be published. Required fields are marked *