
ਨਵੀਂ ਦਿੱਲੀ, 16 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਕੇਂਦਰੀ ਸਿੱਧੇ ਟੈਕਸ ਬੋਰਡ (CBDT) ਨੇ ਆਮਦਨ ਟੈਕਸ ਰਿਟਰਨ (ITR) ਫਾਈਲ ਕਰਨ ਲਈ ਇੱਕ ਦਿਨ ਦੀ ਹੋਰ ਮੋਹਲਤ ਦਿੱਤੀ ਹੈ। ਵਿੱਤ ਮੰਤਰਾਲੇ ਵੱਲੋਂ ਆਮਦਨ ਟੈਕਸ ਰਿਟਰਨ ਫਾਈਲ ਕਰਨ ਸੰਬੰਧੀ ਦੇਰ ਰਾਤ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਹੁਣ 16 ਸਤੰਬਰ ਦੀ ਰਾਤ 12 ਵਜੇ ਤੱਕ ITR ਫਾਈਲ ਕੀਤੀ ਜਾ ਸਕਦੀ ਹੈ।
ਜਿਕਰਯੋਗ ਹੈ ਕਿ ਆਮਦਨ ਟੈਕਸ ਵਿਭਾਗ ਦੇ ਅਨੁਸਾਰ, 15 ਸਤੰਬਰ 2025 ਤੱਕ 7 ਕਰੋੜ ਤੋਂ ਵੱਧ ITR ਫਾਈਲ ਕੀਤੇ ਜਾ ਚੁੱਕੇ ਸਨ। ਦਰਅਸਲ, ਰਿਟਰਨ ਫਾਈਲ ਕਰਨ ਦੀ ਆਖਰੀ ਮਿਤੀ ਖਤਮ ਹੋਣ ਕਾਰਨ, ਉਪਭੋਗਤਾਵਾਂ ਨੂੰ ਆਖਰੀ ਦਿਨ ਈ-ਫਾਈਲਿੰਗ ਪੋਰਟਲ ‘ਤੇ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨਾ ਪਿਆ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਕਰਕੇ CBDT ਨੇ ਆਮਦਨ ਟੈਕਸ ਦਾਤਿਆਂ ਨੂੰ ਰਿਟਰਨ ਫਾਈਲ ਕਰਨ ਲਈ ਇੱਕ ਦਿਨ ਹੋਰ ਸਮਾਂ ਦਿੱਤਾ ਹੈ।
ਇਸ ਤੋਂ ਪਹਿਲਾਂ, ਆਮਦਨ ਕਰ ਵਿਭਾਗ ਨੇ 31 ਜੁਲਾਈ ਦੀ ਮਿਤੀ ਵਧਾ ਕੇ 15 ਸਤੰਬਰ ਕਰ ਦਿੱਤੀ ਸੀ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਹੁਣ ਤੱਕ ਆਮਦਨ ਕਰ ਰਿਟਰਨ ਫਾਈਲ ਨਹੀਂ ਕੀਤੀ ਹੈ, ਤਾਂ ਇਹ ਕੰਮ ਅੱਜ ਹੀ ਕਰੋ, ਨਹੀਂ ਤਾਂ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ।