
ਮੋਹਾਲੀ, 6 ਜੂਨ, ਪੰਜਾਬੀ ਦੁਨੀਆ ਬਿਊਰੋ :
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅਤੇ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਪੰਜਾਬ ਵੱਲੋਂ ਸਾਂਝੇ ਤੌਰ ਉਤੇ ਸਥਾਨਕ ਹੋਟਲ ਕੈਂਡੀ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਉਤੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਅਤੇ ਬਠਿੰਡਾ ਤੋਂ ਸੇਵਾਮੁਕਤ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ਿਵ ਪਾਲ ਗੋਇਲ ਦੇ ਨਾਲ ਜਥੇਬੰਦੀ ਦੇ ਸਹਿਯੋਗੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਸ. ਹਾਕਮ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜਥੇਬੰਦੀ ਦੀਆਂ ਪ੍ਰਾਪਤੀਆਂ, ਦ੍ਰਿਸ਼ਟੀਕੋਣ, ਸੰਵਿਧਾਨਿਕ ਉਪਬੰਦ, ਸ੍ਰੀ ਸੰਜੀਵ ਕੁਮਾਰ ਅਤੇ ਸ੍ਰੀ ਸ਼ਿਵ ਪਾਲ ਗੋਇਲ ਦੀ ਜਥੇਬੰਦੀ ਨੂੰ ਦੇਣ ‘ਤੇ ਚਾਨਣਾ ਪਾਇਆ ਅਤੇ ਭਵਿੱਖ ਦੀ ਰਣਨੀਤੀ ਪ੍ਰਤੀ ਆਪਣੇ ਸੁਝਾਅ ਪੇਸ਼ ਕੀਤੇ।
ਇਸ ਦੌਰਾਨ ਜਥੇਬੰਦੀ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ, ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਵਾਲੀਆ, ਸੀ. ਮੀਤ ਪ੍ਰਧਾਨ ਸ੍ਰੀ ਅਮਨ ਸ਼ਰਮਾ, ਸਕੱਤਰ ਜਨਰਲ ਸ੍ਰੀ ਰਵਿੰਦਰਪਾਲ ਸਿੰਘ, ਕਪੂਰਥਲਾ ਦੇ ਪ੍ਰਧਾਨ ਸ. ਬਲਜੀਤ ਸਿੰਘ, ਪਠਾਨਕੋਟ ਦੇ ਪ੍ਰਧਾਨ ਸ੍ਰੀ ਕੌਸ਼ਲ ਸ਼ਰਮਾ ਨੇ ਜਥੇਬੰਦੀ ਦੇ ਵਿਚਾਰਧਾਰਾਈ ਤੇ ਤਕਨੀਕੀ ਫੈਸਲਿਆਂ ਨੂੰ ਦਰੁਸਤ ਦੱਸਿਆ ਅਤੇ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਜਥੇਬੰਦੀ ਨੇ ਬੁਲੰਦੀਆਂ ਨੂੰ ਛੁਹਿਆ ਹੈ ਅਤੇ ਨਵੇਂ ਪੂਰਨੇ ਪਾਏ ਹਨ।
ਇਸ ਮੌਕੇ ਸ੍ਰੀ ਵਿਜੇ ਸ਼ਰਮਾ ਨੇ ਕਿਹਾ ਕਿ ਸ੍ਰੀ ਸੰਜੀਵ ਕੁਮਾਰ ਸ਼ਾਂਤ ਸੁਭਾਅ ਦੇ ਨਿਮਰ ਤੇ ਮਿੱਠ ਬੋਲੜੇ ਵਿਅਕਤੀ ਹਨ ਜਿਨ੍ਹਾਂ ਨੇ ਵਿਭਾਗ ਵਿੱਚ ਜਥੇਬੰਦੀ ਦੇ ਅਕਸ ਨੂੰ ਸੁਧਾਰਿਆ ਹੈ। ਨਾਲ ਹੀ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਇਕਾਈ ਬਠਿੰਡਾ ਦੇ ਪ੍ਰਧਾਨ ਸ੍ਰੀ ਪੁਸ਼ਪੇਸ਼ ਕੁਮਾਰ ਨੇ ਜਥੇਬੰਦੀ ਦੇ ਯਤਨਾਂ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਕਿ ਜੋ ਕਾਰਜ ਉਹਨਾਂ ਦੀ ਦੇਖ-ਰੇਖ ਵਿੱਚ ਚੱਲ ਰਹੇ ਹਨ, ਉਹਨਾਂ ਦਾ ਅਮਲ ਪੂਰਾ ਹੋਣ ਤੱਕ ਉਹ ਜਥੇਬੰਦੀ ਦੀ ਅਗਵਾਈ ਕਰਦੇ ਰਹਿਣ।
ਸੇਵਾਮੁਕਤ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ਿਵਪਾਲ ਨੇ ਦੱਸਿਆ ਕਿ 2010 ਤੋਂ ਲੈ ਕੇ ਜਥੇਬੰਦੀ ਵੱਲੋਂ ਤਕਰੀਬਨ 2200 ਦੇ ਕਰੀਬ ਲੈਕਚਰਾਰ ਤੋਂ ਪ੍ਰਿੰਸੀਪਲ ਤਰੱਕੀਆਂ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਅਤੇ ਲੰਮੇ ਸਮੇਂ ਤੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਹਾਇਕ ਡਾਇਰੈਕਟਰਾਂ ਦੀਆਂ ਪ੍ਰਮੋਸ਼ਨਾਂ ਦਾ ਰਸਤਾ ਬਣਵਾਇਆ।
ਇਸ ਮੌਕੇ ਸ੍ਰੀ ਸੰਜੀਵ ਕੁਮਾਰ ਨੇ ਸਾਥ ਦੇਣ ਲਈ ਯੂਨੀਅਨ ਤੇ ਫਰੰਟ ਦੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਜਥੇਬੰਦੀ ਦੇ ਨਿਰੰਤਰ ਯਤਨਾਂ ਸਦਕਾ 2018 ਵਿੱਚ ਵਿਭਾਗ ਵੱਲੋਂ ਬਣਾਏ ਗਏ ਤਰੱਕੀਆਂ ਵਿਰੋਧੀ ਸੇਵਾ ਨਿਯਮ ਸੋਧਣ ਦੀ ਪ੍ਰਕਿਰਿਆ ਦਾ ਅਮਲ ਜ਼ਾਰੀ ਹੈ। ਉਨ੍ਹਾਂ ਕਿਹਾ ਕਿ ਆਪਣੇ ਟੀਚੇ ਦੀ ਪ੍ਰਾਪਤੀ ਤੱਕ ਯਤਨ ਲਗਾਤਾਰ ਜ਼ਾਰੀ ਰਹਿਣਗੇ।
ਇਸ ਸਮਾਰੋਹ ਬਾਰੇ ਦੱਸਦਿਆਂ ਕਿਹਾ ਕਿ ਇਸ ਮੌਕੇ ਜਥੇਬੰਦੀ ਤੇ ਪ੍ਰਮੋਸ਼ਨ ਫਰੰਟ ਦਾ ਬਹੁ ਪੱਧਰੀ ਸਹਿਯੋਗ ਕਰਨ ਵਾਲੇ ਸ. ਹਾਕਮ ਸਿੰਘ ਵਾਲੀਆਂ, ਸ੍ਰੀ ਮਨੋਹਰ ਲਾਲ ਸਿੰਗਲਾ, ਸ੍ਰੀ ਜਸਵੀਰ ਸਿੰਘ ਗੋਸਲ, ਡਾ ਜਗਦੀਪ ਸਿੰਘ ਸੰਧੂ, ਡਾ ਅਜੀਤਪਾਲ ਸਿੰਘ, ਸ੍ਰੀ ਵਿਜੇ ਕੁਮਾਰ, ਸ੍ਰੀ ਮਹੇਸ਼ ਕਪਿਲ, ਸ. ਸੁਰਜੀਤ ਸਿੰਘ, ਸ. ਲਿਵਤਾਰ ਸਿੰਘ, ਕਰਮਯੋਗੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਸੂਬਾ ਖਜਾਨਚੀ ਸ੍ਰੀ ਰਾਮਵੀਰ, ਸ੍ਰ. ਅਮਰਜੀਤ ਸਿੰਘ ਵਾਲੀਆ, ਸ. ਅਵਤਾਰ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਜਗਤਾਰ ਸਿੰਘ, ਸ. ਜਗਤਾਰ ਸਿੰਘ ਸੈਦੋਕੇ, ਸ੍ਰ ਹਰਜੀਤ ਰਤਨ, ਸ੍ਰੀ ਅਰੁਨ ਆਨੰਦ, ਸ੍ਰ ਹਰਜੀਤ ਸਿੰਘ ਬਲਾੜੀ, ਸ੍ਰ ਜਤਿੰਦਰ ਸਿੰਘ, ਸ੍ਰ ਕਰਮਜੀਤ ਸਿੰਘ ਹਰਵਿੰਦਰ ਸਿੰਘ, ਸ੍ਰੀ ਪੂਰਨ ਸਹਿਗਲ, ਸ ਰਮਿੰਦਰ ਸਿੰਘ, ਸ ਬਲਜੀਤ ਸਿੰਘ, ਸ. ਬਹਾਦਰ ਸਿੰਘ ਸੰਧੂ, ਸ. ਨੈਬ ਸਿੰਘ, ਬਾਬੂ ਸਿੰਘ, ਹਰਵਿੰਦਰ ਸਿੰਘ ਭਟੋਂ, ਕੁਲਵਿੰਦਰ ਸਿੰਘ, ਸ੍ਰੀਮਤੀ ਖੁਸ਼ਵੀਰ ਕੌਰ, ਕੁਮਾਰੀ ਨਵਨੀਤ ਕੌਰ, ਸ੍ਰੀ ਹਰਜੀਤ ਕਮਲ, ਮੈਡਮ ਬਿਨਾਕਸ਼ੀ ਸੋਢੀ ਆਦਿ ਨੇ ਸ਼ਮੂਲੀਅਤ ਕੀਤੀ।