
ਮੋਹਾਲੀ, 2 ਜੂਨ, ਮਨਜੀਤ ਸਿੰਘ ਚਾਨਾ:
ਪੰਜਾਬੀ ਗਾਇਕਾ ਮਨਿੰਦਰ ਦਿਊਲ ਦੀ ਮਾਤਾ ਹਰਜਿੰਦਰ ਕੌਰ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਖਰੜ ਵਿਖੇ ਕੀਤੀ ਗਈ।
ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ, ਸਿਆਸੀ ਪਾਰਟੀਆਂ ਦੇ ਆਗੂ, ਮਿਊਜਿਕ ਇੰਡਸਟਰੀ ਅਤੇ ਪਰਿਵਾਰ ਦੇ ਸਨੇਹੀਆਂ ਨੇ ਮਰਹੂਮ ਹਰਜਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਭਾਈ ਰਾਗੀ ਸਿੰਘਾ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ।
ਇਸ ਮੌਕੇ ਨਾਭਾ ਦੇ ਵਿਧਾਇਕ ਦੇਵ ਮਾਨ, ਮਿਊਜਿਕ ਪ੍ਰਡਿਊਸਰ ਸਚਿਨ ਅਹੂਜਾ, ਤੇਜਵੰਤ ਕਿੱਟੂ, ਜਸਵੀਰ ਸਿੰਘ ਗੜੀ, ਇੰਟਰਨੈਸ਼ਨਲ ਕਬੱਡੀ ਖਿਡਾਰੀ ਸਤਨਾਮ ਸੱਤਾ ਅਤੇ ਲੱਖਾ ਗਾਜੀਪੁਰ, ਮੋਗੇ ਤੋਂ ਜਸਵਿੰਦਰ ਸਿੰਘ, ਗੁੁਰਜੀਤ ਸਿੰਘ ਬਿੱਲਾ, ਜਸਵਿੰਦਰ ਸਿੰਘ ਜੱਸੀ ਵੀਡੀਓ ਡਾਇਰੈਕਟਰ, ਹੈਮੀ ਕਾਹਲੋਂ, ਸੁਰਜੀਤ ਸਿੰਘ ਬਿੰਦਰਖੀਆ ਦਾ ਪਰਿਵਾਰ, ਮਾਤ ਧਾਲੀਵਾਲ, ਗਾਇਕ ਰਣਵੀਰ, ਹਰਦੀਪ ਸਿੰਘ ਮਹਿਰਾਜ ਸਮੂਹ ਇਲਾਕਾ ਵਾਸੀ ਹਾਜ਼ਰ ਸਨ।