Breaking News
Dashmesh GS Electricals Verka Smart Media Insurance Point Tav Prasad

ਕਪੂਰਥਲਾ ਦੀ ਲੜਕੀ ਨੇ ਜਲੰਧਰ ਦੇ ਪਾਸਟਰ ਖਿਲਾਫ ਲਾਏ ਜਿਸਮਾਨੀ ਸ਼ੋਸ਼ਣ ਦੇ ਦੋਸ਼, ਪਰਚਾ ਦਰਜ

ਡੀਜੀਪੀ ਨੂੰ ਮਿਲ ਕੇ ਪਾਸਟਰ ਖਿਲਾਫ ਕੀਤੀ ਸਖਤ ਕਾਰਵਾਈ ਦੀ ਮੰਗ

ਮੋਹਾਲੀ, 1 ਮਾਰਚ, ਪੰਜਾਬੀ ਦੁਨੀਆ ਬਿਊਰੋ : 

ਮੋਹਾਲੀ ਪ੍ਰੈਸ ਕਲੱਬ ਵਿਖੇ ਬੀਤੀ ਕੱਲ੍ਹ ਕਪੂਰਥਲਾ ਦੀ ਇੱਕ 21 ਸਾਲ਼ਾ ਲੜਕੀ ਵਲੋਂ ਜਲੰਧਰ ਦੇ ਇੱਕ ਗਿਰਜਾਘਰ ਦੇ ਮਸ਼ਹੂਰ ਪਾਸਟਰ ਵਿਰੁੱਧ ਲਾਏ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਐਸਐਸਪੀ ਗੌਰਵ ਧੂਰਾ ਦੇ ਆਦੇਸ਼ਾਂ ਉਤੇ ਐਫ.ਆਈ.ਆਰ. ਨੰ: 56 ਥਾਣਾ ਸਿਟੀ ਵਿਚ ਦਰਜ ਹੋ ਗਈ ਹੈ। ਇਸ ਪਰਚੇ ਵਿਚ ਧਾਰਾ 354 (ਏ), 358 (ਡੀ) ਅਤੇ 506 ਲਗਾਈ ਗਈ ਹੈ। ਦੂਜੇ ਪਾਸੇ ਜਲੰਧਰ ਦਿਹਾਤੀ ਪੁਲੀਸ ਨੇ ਥਾਣਾ ਲਾਂਬੜਾ ਵਲੋਂ ਪਾਸਟਰ ਦੇ ਸਹਿਯੋਗੀਆਂ ਵੱਲੋਂ ਕੀਤੀਆਂ ਕਥਿਤ ਤੌਰ ਤੇ ਝੂਠੀਆਂ ਸ਼ਿਕਾਇਤਾਂ ਦੇ ਅਧਾਰ ਉਤੇ ਪੀੜਿਤਾਂ ਨੂੰ, ਉਸਦੇ ਪਤੀ ਅਤੇ ਪਰਿਵਾਰ ਨੂੰ ਤਲਬ ਕਰਨ ਬਾਰੇ ਜਾਂਚ ਦੇ ਆਦੇਸ਼ ਐਸਐਸਪੀ ਹਰਕੰਵਲਪ੍ਰੀਤ ਸਿੰਘ ਖ਼ੱਕ ਨੇ ਦੇ ਦਿੱਤੇ ਹਨ। ਇਹ ਜਾਣਕਾਰੀ ਐਸ.ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਮੋਹਾਲੀ ਪ੍ਰੈਸ ਕਲੱਬ ਨੂੰ ਫੋਨ ਰਾਹੀਂ ਦਿੱਤੀ ਹੈ।

ਦੱਸਣਯੋਗ ਹੈ ਕਿ 21 ਸਾਲਾ ਪੀੜ੍ਹਤ ਲੜਕੀ ਨੇ ਬੀਤੀ ਕੱਲ੍ਹ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਸੀ ਕਿ ਉਹ 2017 ਤੋਂ ਆਪਣੇ ਮਾਤਾ-ਪਿਤਾ ਨਾਲ ਗਿਰਜਾਘਰ ਜਾਣਾ ਸ਼ੁਰੂ ਕੀਤਾ ਸੀ, ਜਦੋਂ ਉਹ ਨਬਾਲਿਗ ਸੀ। ਹੌਲੀ-ਹੌਲੀ ਬਲਜਿੰਦਰ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਣਾ ਤੇ  ਜਿਸਮਾਨੀ ਛੇੜਖਾਨੀ ਕੀਤੀ। ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਬੇਹੋਸ਼ ਹੋ ਜਾਂਦੀ ਸੀ ਅਤੇ ਉਸਨੂੰ ਫੇਰ ਛੱਡ ਦਿੰਦਾ ਸੀ।

ਇਸ ਦੌਰਾਨ ਪੀੜਤਾ ਆਪਣੇ ਪਤੀ ਅਤੇ ਵਾਲਮੀਕਿ ਸ਼ਕਤੀ ਸੰਗਠਨ ਦੇ ਰੌਕੀ ਵਾਲਮੀਕੀ ਤੇ ਹੋਰਨਾਂ ਨਾਲ ਡੀਜੀਪੀ ਗੌਰਵ ਯਾਦਵ ਨੂੰ ਮਿਲੀ ਅਤੇ ਡੀਜੀਪੀ ਨੇ ਉਸਨੂੰ ਕਰਵਾਈ ਦਾ ਭਰੋਸਾ ਦਿੱਤਾ ਹੈ। ਪੀੜਤ ਲੜਕੀ ਨੇ ਅੱਗੇ ਦੱਸਿਆ ਕਿ ਪਾਸਟਰ ਬਲਜਿੰਦਰ ਉਸਨੂੰ ਅਸ਼ਲੀਲ ਮੈਸੇਜ ਵੀ ਪਾਉਂਦਾ ਰਿਹਾ ਜਿਸ ਦੇ ਸਬੂਤ ਐਸਐਸਪੀ ਕਪੂਰਥਲਾ ਨੂੰ 20/02/2025 ਨੂੰ ਲਿਖਤੀ ਸ਼ਿਕਾਇਤ ਨਾਲ ਦਿੱਤੇ ਗਏ। ਐਸਐਸਪੀ ਨੇ ਸ਼ਿਕਾਇਤ ਤੇ 533485 ਨੰਬਰ ਲਗਾ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਪਰ ਅੱਜ ਤੱਕ ਨਾ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਗਏ ਤੇ ਨਾ ਹੀ ਕੇਸ ਦਰਜ ਕੀਤੀ ਗਈ ਹੈ।

ਉਸਨੇ ਦੋਸ਼ ਲਾਇਆ ਕਿ ਦੂਜੇ ਪਾਸੇ, ਪਾਸਟਰ ਬਲਜਿੰਦਰ ਸਿੰਘ ਦੇ ਹਮਾਇਤੀਆਂ ਨੇ ਥਾਣਾ ਲਾਂਬੜਾ, ਜਲੰਧਰ ਦਿਹਾਤੀ ਵਿਚ ਉਸਦੇ ਪਤੀ ਰਾਜ ਲਵੀ ਸਿੰਘ ਅਤੇ ਮਾਤਾ ਪਿਤਾ ਵਿਰੁੱਧ ਝੂਠੀਆਂ ਸ਼ਿਕਾਇਤਾਂ ਦੇ ਦਿੱਤੀਆਂ ਜਿਥੋਂ ਐਸ.ਐਚ.ਓ. ਤੇਜਿੰਦਰ ਸਿੰਘ ਸਿੱਧੂ ਉਹਨਾਂ ਨੂੰ ਵਾਰ-ਵਾਰ ਥਾਣੇ ਆਉਣ ਨੂੰ ਕਹਿ ਰਿਹਾ ਹੈ। ਪੀੜਤਾਂ ਨੇ ਦੱਸਿਆ ਕਿ ਲਾਂਬੜਾ ਦਾ ਐਸ.ਐਚ.ਓ. ਉਹਨਾਂ ਤੇ ਦਬਾਅ ਬਣਾਉਣਾ ਚਾਹੁੰਦਾ ਹੈ ਕਿ ਪਾਸਟਰ ਵਿਰੁੱਧ ਸ਼ਿਕਾਇਤ ਵਾਪਿਸ ਲੈ ਲਈ ਜਾਵੇ। ਪੀੜਤਾਂ ਨੇ ਅੱਗੇ ਦੱਸਿਆ ਕਿ ਉਸਨੂੰ ਮਾਰਨ ਦੀਆਂ ਧਮਕੀਆਂ ਲਗਾਤਾਰ ਮਿੱਲ ਰਹੀਆਂ ਹਨ।

ਵਾਲਮੀਕਿ ਸ਼ਕਤੀ ਸੰਗਠਨ ਦੇ ਰੌਕੀ ਵਾਲਮੀਕਿ ਨੇ ਦਸਿਆ ਕਿ ਪਾਸਟਰ ਆਪਣੀ ਚਰਚ ਵਿਚ ਕੁੜੀਆਂ ਨਾਲ ਗਲਤ ਕੰਮ ਕਰਦਾ ਹੈ ਪਰ ਮਾਮਲੇ ਦਬਾਅ ਦਿੱਤੇ ਜਾਂਦੇ ਹਨ। ਇਥੇ ਹੀ ਬਸ ਨਹੀਂ ਸਗੋਂ ਨਸ਼ੇ ਦੀ ਵਰਤੋਂ ਵੀ ਸੇਵਕਾਂ ਨੂੰ ਕਾਰਵਾਈ ਜਾਂਦੀ ਹੈ।

Leave a Reply

Your email address will not be published. Required fields are marked *