
* ਰਾਜਵਿੰਦਰ ਸਿੰਘ ਸੱਤਵੀਂ ਵਾਰ ਪ੍ਰਧਾਨ, ਜਸਵੀਰ ਸਿੰਘ ਗੜਾਂਗ ਮੀਤ ਪ੍ਰਧਾਨ, ਸੰਜੇ ਵੀਰ ਜਨਰਲ ਸਕੱਤਰ ਚੁਣੇ ਗਏ
ਮੋਹਾਲੀ, 8 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਟੀ.ਡੀ.ਆਈ. ਦੀ ਰੈਜੀਡੈਂਟਸ ਵੈਲਫੇਅਰ ਸੋਸਾਇਟੀ, ਸੈਕਟਰ 110 ਦੀ ਸਾਲਾਨਾ ਜਨਰਲ ਮੀਟਿੰਗ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਰਾਜਵਿੰਦਰ ਸਿੰਘ ਸਰਾਓ ਨੂੰ ਪ੍ਰਧਾਨ, ਜਸਵੀਰ ਸਿੰਘ ਗੜਾਂਗ ਨੂੰ ਮੀਤ ਪ੍ਰਧਾਨ, ਸੰਜੇ ਵੀਰ ਨੂੰ ਜਨਰਲ ਸਕੱਤਰ, ਮੋਹਿਤ ਮਦਾਨ ਨੂੰ ਵਿੱਤ ਸਕੱਤਰ, ਅਮਰਜੀਤ ਸਿੰਘ ਸੇਖੋਂ ਨੂੰ ਆਡੀਟਰ ਅਤੇ ਮਨੋਹਰ ਲਾਲ ਸ਼ਰਮਾ ਨੂੰ ਸ੍ਰਪ੍ਰਸਤ ਚੁਣਿਆ ਗਿਆ। ਇਹਨਾਂ ਤੋਂ ਇਲਾਵਾ ਅਸ਼ੋਕ ਕੁਮਾਰ ਡੋਗਰਾ, ਗੁਰਬਚਨ ਸਿੰਘ ਮੰਡੇਰ, ਅਸ਼ਵਨੀ ਕੁਮਾਰ ਰਾਣਾ, ਨੀਰੂ ਬਾਲਾ, ਸਰੀਤਾ ਕਸ਼ਅੱਪ, ਅਰਵਿੰਦ ਸ਼ਰਮਾ, ਆਸ਼ੂਤੋਸ਼ ਕੈਂਥ ਅਤੇ ਮਨੋਹਰ ਸਿੰਘ ਨੂੰ ਬਤੌਰ ਕਾਰਜ਼ਕਾਰਨੀ ਦੇ ਮੈਂਬਰ ਚੁਣਿਆ ਗਿਆ। ਸਟੇਜ਼ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਐਮ.ਐਲ ਸ਼ਰਮਾ ਵੱਲੋਂ ਬਾਖੂਬੀ ਨਾਲ ਨਿਭਾਈ ਗਈ।
ਇਸ ਦੌਰਾਨ ਜਨਰਲ ਸਕੱਤਰ ਸੰਜੇਵੀਰ ਵੱਲੋਂ ਪੂਰੇ ਸਾਲ ਦਾ ਰਿਪੋਰਟ ਕਾਰਡ ਪੜਿਆ ਗਿਆ, ਰਿਪੋਰਟ ਕਾਰਡ ਸੁਣਦੇ ਹੀ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਸੋਸਾਇਟੀ ਦੇ ਖਜਾਨਚੀ ਗੁਰਬਿੰਦਰ ਸਿੰਘ ਬਖਸ਼ੀ ਵੱਲੋਂ ਪੂਰੇ ਸਾਲ ਦੀ ਆਮਦਨ ਖਰਚ ਦੇ ਵੇਰਵਿਆਂ ਸਹਿਤ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਸੋਸਾਇਟੀ ਦੇ ਸਰਗਰਮ ਆਗੂ ਹਰਦੇਵ ਸਿੰਘ ਜੀ ਦੀ ਅਤੇ ਆਨਵੀ ਸਿੰਘ ਨੌਂ ਸਾਲ ਦੀ ਬੱਚੀ ਦੀ ਬੇਵਕਤੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਲੀ ਮੌਨ ਧਾਰਨ ਕੀਤਾ ਗਿਆ। ਇਸ ਮੌਕੇ ਦਾਨੀ ਸੱਜਣਾ ਦਾ ਵਿਸ਼ੇਸ ਤੌਰ ਤੇ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ। ਗੁਲਜ਼ਾਰ ਸਿੰਘ ਔਜਲਾ ਸਾਬਕਾ ਸਰਪੰਚ ਲਾਂਡਰਾਂ ਜਿੰਨ੍ਹਾਂ ਨੇ ਆਰ. ਡਬਲਿਊ ਸੋਸਾਇਟੀ ਦੇ ਦਫਤਰ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਦਾਨ ਦੇ ਰੂਪ ਵਿੱਚ ਦਿੱਤੀ ਸੀ, ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਨ੍ਹਾ ਤੋਂ ਇਲਾਵਾ ਹੋਰ ਵੀ ਦਾਨੀ ਸਖਸ਼ੀਅਤਾਂ ਜਗਦੀਪ ਸਿੰਘ ਪੰਜਾਬ ਪੁਲਿਸ, ਗੁਰਸੇਵਕ ਸਿੰਘ, ਗੁਰਸ਼ਰਨ ਸਿੰਘ, ਡਾ. ਰੇਸ਼ਮ ਸਿੰਘ, ਮੋਨਿਕਾ ਸ਼ਰਮਾ, ਮਾਸਟਰ ਸੁਰਮੁੱਖ ਸਿੰਘ, ਬਲਜੀਤ ਕੌਰ, ਸੋਨੀਆਂ ਬਾਂਸਲ, ਹਰਿੰਦਰ ਸਿੰਘ ਅਤੇ ਪ੍ਰੇਮ ਸਿੰਘ ਦਾ ਸੋਸਾਇਟੀ ਵੱਲੋਂ ਸਨਮਾਨ ਕੀਤਾ ਗਿਆ।
ਸੋਸਾਇਟੀ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਆਧਾਰ ਤੇ ਕੀਤੇ ਜਾਣ ਵਾਲੇ ਕੰਮਾਂ ਤੇ ਚਾਨਣਾ ਪਾਇਆ, ਜਿੰਨ੍ਹਾਂ ਵਿੱਚ ਬਿਜਲੀ ਦੇ ਨਾਕਮ ਪ੍ਰਬੰਧਾਂ ਨੂੰ ਠੀਕ ਕਰਨ ਲਈ, 95-96 ਸੈਕਟਰ ਨੂੰ ਵੰਡਦੀ ਸੜਕ ਬਣਾਉਣ ਲਈ, ਜਿੰਨ੍ਹਾਂ ਇਲਾਕਿਆਂ ਚ’ ਬਰਸਾਤੀ ਪਾਣੀ ਦੀ ਸਮੱਸਿਆ ਹੈ, ਉਨ੍ਹਾਂ ਇਲਾਕਿਆਂ ਤੇ ਵਿਸ਼ੇਸ ਧਿਆਨ ਦੇਣਾ ਸ਼ਾਮਿਲ ਸੀ।

ਪ੍ਰਧਾਨ ਜਵਿੰਦਰ ਸਿੰਘ ਸਰਾਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਹਿੰਦੇ ਕੰਮਾਂ ਦਾ ਨਿਪਟਾਰਾ ਵੀ ਜਲਦੀ ਕੀਤਾ ਜਾਵੇਗਾ ਅਤੇ ਇੱਥੋਂ ਦੇ ਵਸਨੀਕਾਂ ਦੀਆਂ ਭਾਵਨਾਵਾਂ ਦਾ ਹਮੇਸ਼ਾ ਖਿਆਲ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਬਿਲਡਰ ਦੀ ਲੁੱਟ ਦਾ ਸ਼ਿਕਾਰ ਨਹੀ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸੋਸਾਇਟੀ ਦੇ ਮੈਂਬਰ ਸ਼ਾਮਿਲ ਹੋਏ। ਨਵਜੋਤ ਸਿੰਘ ਸਿੱਧੂ, ਗਗਨਦੀਪ ਸਿੰਘ, ਪੂਨਮ ਸ਼ਰਮਾ, ਰਚਨਾ ਡੁਬਰਾਲ, ਪ੍ਰਸ਼ੋਤਮ ਲਾਲ, ਜਸਬੀਰ ਸਿੰਘ, ਕਰਤਾਰ ਸਿੰਘ, ਜਗਦੀਪ ਸਿੰਘ, ਮੋਹਨ ਲਾਲ ਰੰਗਾ, ਹਰਜਿੰਦਰ ਸਿੰਘ, ਅਮਰਜੀਤ ਸਿੰਘ ਧਨੋਆ, ਐਡਵੋਕੇਟ ਨਵਜੀਤ ਸਿੰਘ, ਐਡਵੋਕਟ ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਬਾਵਾ, ਸੰਦੀਪ ਸ਼ਰਮਾ ਅਤੇ ਹੋਰ ਪਤਵੰਤੇ ਵੀ ਸ਼ਾਮਿਲ ਸਨ।