Breaking News
Dashmesh GS Electricals Verka Smart Media Insurance Point Tav Prasad

ਲਾਇਨਜ਼ ਕਲੱਬ ਵੱਲੋਂ ਸੇਂਟ ਸੋਲਜਰ ਸਕੂਲ ਵਿਖੇ ਦੋ ਦਿਨਾਂ ਟੀਚਰ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ

ਐਸ.ਏ.ਐਸ. ਨਗਰ, 4 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ ਨਗਰ (ਰਜਿ.) ਨੇ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ, ਫੇਜ਼-7, ਮੋਹਾਲੀ ਵਿਖੇ ਸਮਾਜਿਕ ਅਤੇ ਭਾਵਨਾਤਮਕ ਸਿਖਲਾਈ (ਬੱਚੇ ਦੇ ਭਵਿੱਖ ਨੂੰ ਬਚਾਉਣ ਲਈ) ਤੇ ਦੋ ਦਿਨਾਂ ਟੀਚਰ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਸੇਂਟ ਸੋਲਜ਼ਰ ਸਕੂਲ ਤੋਂ ਲਗਭਗ 23 ਅਧਿਆਪਕਾਂ ਨੇ ਭਾਗ ਲਿਆ। ਇਸ ਸਿਖਲਾਈ ਸਮਾਗਮ ਦੌਰਾਨ ਲਾਇਨਜ਼ ਇਨਟਰਨੈਸ਼ਨਲ ਵੱਲੋਂ ਵਿਸ਼ੇਸ਼ ਤੌਰ ਤੇ ਸੀਨੀਅਰ ਟ੍ਰੇਨਰ ਮਨੀਸ਼ਾ ਘੰਟੀ ਜੀ ਨੂੰ ਪਸ਼ਚਿਮ ਬੰਗਾਲ ਕੋਲਕਾਤਾ ਤੋਂ ਸਕੂਲ ਦੇ ਅਧਿਆਪਕ ਸਾਹਿਬਾਨ ਨੂੰ ਟ੍ਰੇਨਿੰਗ ਦੇਨ ਲਈ ਭੇਜਿਆ ਗਿਆ। ਉਹਨਾਂ ਨੇ ਵਧਦੀ ਉਮਰ ਵਿੱਚ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਅਧਿਆਪਕ ਅਤੇ ਮਾਪਿਆਂ ਨੂੰ ਬੱਚਿਆਂ ਨਾਲ ਆਪਣਾ ਸਮਾਂ ਬਿਤਾਉਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।
ਟ੍ਰੇਨਿੰਗ ਉਪਰੰਤ ਲਾਇਨਜ਼ ਇਨਟਰਨੈਸ਼ਨਲ ਵੱਲੋਂ ਹਿੱਸਾ ਲੈਣ ਵਾਲੇ ਅਧਿਆਪਕਾਂ ਨੂੰ ਇਨਟਰਨੈਸ਼ਨਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹਿਲੇ ਵਾਇਸ ਜ਼ਿਲ੍ਹਾ ਗਵਰਨਰ ਐਮਜੇਐਫ ਲਾਇਨ ਰਵਿੰਦਰ ਸੱਗਰ ਜੀ ਨੇ ਸ਼ਿਰਕਤ ਕੀਤੀ। ਉਹਨਾਂ ਤੋਂ ਇਲਾਵਾ ਦੂਜੇ ਵਾਈਸ ਡਿਸਟ੍ਰਿਕਟ ਗਵਰਨਰ ਐਮਜੇਐਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ, ਡਿਸਟ੍ਰੀਕ ਪ੍ਰਬੰਧਕ ਲਾਇਨ ਸੰਜੀਵ ਸੂਦ, ਰੀਜਨ ਚੇਅਰਪਰਸਨ ਲਾਇਨ ਬਲਦੇਵ ਨਾਰੰਗ, ਜੋਨ ਚੇਅਰਪਰਸਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਕੋਰਡੀਨੇਟਰ ਲਾਇਨ ਅਮਰਜੋਤ ਸਿੰਘ ਜੀ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਲੱਬ ਦੇ ਪ੍ਰਧਾਨ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ ਅਤੇ ਉਹਨਾਂ ਦੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਨੇ ਵਿਸ਼ੇਸ਼ ਤੌਰ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅੰਜਲੀ ਸ਼ਰਮਾ, ਸਕੂਲ ਪ੍ਰਸ਼ਾਸਨ ਅਤੇ ਸਟਾਫ਼ ਦਾ ਸ਼ਾਨਦਾਰ ਸਹਿਯੋਗ ਲਈ ਧੰਨਵਾਦ ਕੀਤਾ ।

Leave a Reply

Your email address will not be published. Required fields are marked *