Breaking News
Dashmesh GS Electricals Verka Smart Media Insurance Point Tav Prasad

ਲਾਇਨਜ਼ ਕਲੱਬ ਮੋਹਾਲੀ ਵੱਲੋਂ ਏਪੀਜੇ ਸਕੂਲ ‘ਚ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਆਯੋਜਨ

ਮੋਹਾਲੀ, 2 ਸਤੰਬਰ, ਪੰਜਾਬੀ ਦੁਨੀਆ ਬਿਊਰੋ :

ਲਾਇਨਜ਼ ਕਲੱਬ ਮੋਹਾਲੀ ਐੱਸ.ਏ.ਐਸ.ਨਗਰ (ਰਜਿ.) ਅਤੇ ਲਾਇਨ ਕਲੱਬ ਮੋਹਾਲੀ ਦਿਸ਼ਾ ਵੱਲੋਂ ਏ.ਪੀ.ਜੇ. ਪਬਲਿਕ ਸਕੂਲ ਮੁੰਡੀ ਖਰੜ ਵਿਖੇ ਮਿਤੀ 31-08-2024 ਅਤੇ 01-09-2024 ਨੂੰ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਮੁੱਖ ਮਹਿਮਾਨ ਲਾਇਨ ਕੇ ਪੀ ਸ਼ਰਮਾ ਰੀਜਨ ਚੇਅਰਪਰਸਨ ਵੱਲੋਂ ਦੀਵਾ ਜਗਾ ਕੇ ਕੀਤਾ ਗਿਆ।

ਪੱਤਰਕਾਰਾਂ ਨੂੰ ਕਲੱਬ ਦੇ ਪ੍ਰਧਾਨ ਲਾਇਨ ਅਮਿਤ ਨਰੂਲਾ ਨੇ ਦੱਸਿਆ ਕਿ ਸਕੂਲ ਦੇ 21 ਅਧਿਆਪਕਾਂ ਨੂੰ ਪਟਨਾ ਤੋਂ ਆਏ ਲਾਇਨ ਰਤਨਾ ਚੌਧਰੀ ਟ੍ਰੇਨਰ ਲਾਇਨਜ਼ ਕੁਐਸਟ ਦੁਆਰਾ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਬਣਾਉਣ ਦੀਆਂ ਗਤੀਵਿਧੀਆਂ ਵਿੱਚ ਸਿਖਲਾਈ ਦੇਣ ਲਈ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ।

ਇਸ ਮੌਕੇ ਲਾਇਨ ਹਰਪ੍ਰੀਤ ਸਿੰਘ ਅਟਵਾਲ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਐਮ ਜੇ ਐਫ ਲਾਇਨ ਜੇ ਐਸ ਰਾਹੀ, ਪ੍ਰਧਾਨ ਲਾਇਨ ਅਮਿਤ ਨਰੂਲਾ, ਲਾਇਨ ਰਜਿੰਦਰ ਚੌਹਾਨ ਸੈਕਟਰੀ, ਲਾਇਨ ਸ਼ਾਮ ਲਾਲ ਗਰਗ, ਲਾਇਨ ਜਸਵਿੰਦਰ ਸਿੰਘ, ਲਾਇਨ ਜਤਿੰਦਰ ਪਾਲ ਸਿੰਘ, ਲਾਇਨ ਜੇ ਪੀ ਸਿੰਘ, ਲਾਇਨ ਸੰਨੀ ਗੋਇਲ ਤੋਂ ਇਲਾਵਾ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਦੀ ਪ੍ਰਧਾਨ ਲਾਇਨ ਤੇਜਿੰਦਰ ਕੌਰ ਅਤੇ ਲਾਇਨ ਜਸਵਿੰਦਰ ਕੌਰ ਸ਼ਾਮਿਲ ਹੋਏ।

ਅਧਿਆਪਕ ਸਿਖਲਾਈ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸਾਡੇ ਡਾਇਨਾਮਿਕ ਡਿਸਟ੍ਰਿਕਟ ਗਵਰਨਰ ਐਮ ਜੇ ਐਫ ਲਾਇਨ ਰਵਿੰਦਰ ਸੱਗੜ ਜੀ ਨੇ ਐਮ ਜੇ ਐਫ ਲਾਇਨ ਮੁਕੇਸ਼ ਮਦਾਨ ਜਿਲ੍ਹਾ ਚੇਅਰਪਰਸਨ ਟੀਚਰ ਟ੍ਰੇਨਿੰਗ, ਲਾਇਨ ਜਤਿੰਦਰ ਵਰਮਾ ਡੀ.ਸੀ.ਐਸ., ਲਾਇਨ ਵਿਜੇ ਕੁਮਾਰ ਜਿਲ੍ਹਾ ਕੋ-ਆਰਡੀਨੇਟਰ ਦੀ ਮੌਜੂਦਗੀ ਵਿੱਚ ਕੀਤੀ। ਯੋਗ ਗਵਰਨਰ ਦੀ ਮੌਜੂਦਗੀ ਅਤੇ ਹੌਸਲਾ ਅਫਜਾਈ ਨੇ ਅਧਿਆਪਕਾਂ ਨੂੰ ਬਹੁਤ ਪ੍ਰੇਰਿਤ ਕੀਤਾ।

ਸਕੂਲ ਪ੍ਰਬੰਧਕ ਅਤੇ ਸਟਾਫ ਨੇ ਸਾਡੇ ਡਾਇਨਾਮਿਕ ਗਵਰਨਰ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਸਕੂਲ ਦੇ ਪ੍ਰਬੰਧਕਾਂ ਅਤੇ ਪ੍ਰਧਾਨ ਲਾਇਨ ਅਮਿਤ ਨਰੂਲਾ ਵੱਲੋਂ ਧੰਨਵਾਦ ਦੇ ਮਤੇ ਤੋਂ ਬਾਅਦ ਵਰਕਸ਼ਾਪ ਦੀ ਸਮਾਪਤੀ ਕੀਤੀ ਗਈ।

ਉਪਰੰਤ ਸਕੂਲ ਪ੍ਰਬੰਧਕਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਲਈ ਵਿਸ਼ੇਸ਼ ਤੌਰ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਸਭ ਨੇ ਭਰਪੂਰ ਅਨੰਦ ਮਾਣਿਆ।

Leave a Reply

Your email address will not be published. Required fields are marked *