ਮੋਹਾਲੀ, 28 ਜੂਨ, ਮਨਜੀਤ ਸਿੰਘ ਚਾਨਾ :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਾਇਕ ਸਕੱਤਰ ਗੁਰਪਰੇਮ ਸਿੰਘ, ਸੁਪਰੰਡਟ ਬੀਬਾ ਅਵਤਾਰ ਕੌਰ ਅਤੇ ਡਿਪੂ ਮੈਨੇਜਰ ਨਛੱਤਰ ਸਿੰਘ ਸੇਵਾਮੁਕਤ ਹੋ ਗਏ ਹਨ। ਗੁਰਪਰੇਮ ਸਿੰਘ ਵਲੋਂ ਬੋਰਡ ਵਿਚ 38 ਸਾਲ ਦੀ ਸੇਵਾ ਨਿਭਾਈ। ਉਹ ਬੋਰਡ ਵਿੱਚ ਬਤੌਰ ਕਲਰਕ 1993 ਵਿੱਚ ਭਰਤੀ ਹੋਏ ਸਨ ਤੇ ਅੱਜ ਸਹਾਇਕ ਸਕੱਤਰ ਦੀ ਅਸਾਮੀ ‘ਤੇ ਸੇਵਾਮੁਕਤ ਹੋਏ ਹਨ।
ਇਸ ਮੌਕੇ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ, ਕੰਡਕਟ ਬਰਾਂਚ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਉਨ੍ਹਾਂ ਨੂੰ ਸਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਕੇਕ ਕੱਟਿਆ ਗਿਆ ਅਤੇ ਗੁਰਪਰੇਮ ਸਿੰਘ ਅਤੇ ਬੀਬਾ ਅਵਤਾਰ ਕੌਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।
ਸਿੱਖਿਆ ਬੋਰਡ ਦੇ ਉਪ ਸਕੱਤਰ ਗੁਰਤੇਜ ਸਿੰਘ ਅਤੇ ਸੁਪਰਡੰਟ ਸ੍ਰੀਮਤੀ ਬਿਕਰਜੀਤ ਕੌਰ ਨੇ ਕਿਹਾ ਕਿ ਉਨ੍ਰਾਂ ਹਮੇਸਾਂ ਅਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਅਪਣੇ ਪਰਿਵਾਰ ਦਾ ਹਿੱਸਾ ਸਮਝ ਕੇ ਯੋਗ ਅਗਵਾਈ ਦਿਤੀ ਅਤੇ ਅਪਣੇ ਕੰਮ ਨੂੰ ਪਰੇਮ ਅਗੇਤ ਨਾਲ ਪਹਿਲ ਦਿਤੀ ਗਈ। ਇਸ ਮੌਕੇ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਗੁਰਪਰੇਮ ਸਿੰਘ ਨੇ ਬੋਲਦਿਆਂ ਕਾਰਜ ਸੰਚਾਲਨ ਸਾਖਾ ਦੇ ਕਰਮਚਾਰੀਆਂ, ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਸਤਿਬੀਰ ਬੇਦੀ, ਮੀਤ ਪ੍ਰਧਾਨ ਪਰੇਮ ਕੁਮਾਰ , ਸਕੱਤਰ ਅਵਿਕੇਸ਼ ਗੁਪਤਾ ਅਤੇ ਉਪ ਸਕੱਤਰ ਗੁਰਤੇਜ ਸਿੰਘ ਦਾ ਵਿਸ਼ੇਸ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਜਿਸ ਕਾਰਨ ਉਹ ਅਪਣੀਆਂ ਜਿੰਮੇਵਾਰੀਆਂ ਨਿਭਾਅ ਸਕੇ ਹਨ।