Breaking News
Dashmesh GS Electricals Verka Smart Media Insurance Point Tav Prasad

ਹਰਿਆਣਾ ਦੇ ਪੁਲਿਸ ਅਫਸਰਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ

ਮੋਹਾਲੀ, 16 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:

ਜਨਰਲ ਵਰਗ ਦੇ ਰਾਜਨੀਤਿਕ ਵਿੰਗ ਦੇ ਸੂਬਾਈ ਆਗੂਆਂ ਪ੍ਰਧਾਨ ਬਲਵੀਰ ਸਿੰਘ ਫੁੱਗਲਾਣਾ, ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ, ਜਨਰਲ ਸਕੱਤਰ ਜਗਦੀਸ਼, ਹਰਚੰਦ ਸਿੰਘ ਫਤਿਹਗੜ੍ਹ ਸਾਹਿਬ, ਅਵਤਾਰ ਸਿੰਘ ਪਟਿਆਲਾ, ਸੁਰਿੰਦਰ ਸਿੰਘ ਬਾਸੀ ਮੋਹਾਲੀ, ਸੁਰਿੰਦਰ ਕੁਮਾਰ ਸੈਣੀ ਹੁਸ਼ਿਆਰਪੁਰ, ਦਵਿੰਦਰ ਪਾਲ ਸਿੰਘ ਜਲੰਧਰ, ਅਸ਼ੋਕ ਕੁਮਾਰ ਸੰਗਰੂਰ, ਦਿਲਬਾਗ ਸਿੰਘ ਅਤੇ ਗੁਰਮਨਜੀਤ ਸਿੰਘ ਨੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਰਿਆਣਾ ਦੇ ਪੁਲਿਸ ਅਫਸਰਾਂ ਵੱਲੋਂ ਕੀਤੀਆਂ ਆਤਮ ਹੱਤਿਆਵਾਂ ਸਮਾਜ ਵਿੱਚ ਚਿੰਤਾ ਦਾ ਵਿਸ਼ਾ ਹਨ। ਇਸ ਲਈ ਇਹਨਾਂ ਮਾਮਲਿਆਂ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣੀ ਅਤੀ ਜਰੂਰੀ ਹੈ। ਜੇਕਰ ਇਹ ਮਾਮਲਾ ਜਾਤੀਵਾਦ ਨਾਲ ਜੁੜਿਆ ਸਾਬਤ ਹੁੰਦਾ ਹੈ ਤਾਂ ਇਹ ਅਤੀ ਨਿੰਦਣਯੋਗ ਹੈ। ਪਰ ਸੰਦੀਪ ਕੁਮਾਰ ਦੀ ਆਤਮ ਹੱਤਿਆ ਤੇ ਵੀਡੀਓ ਸੰਦੇਸ਼ ਨੇ ਇਹ ਸ਼ੰਕੇ ਖੜੇ ਕਰ ਦਿੱਤੇ ਹਨ ਕਿ ਇਹ ਮਾਮਲਾ ਜਾਤੀਵਾਦ ਦਾ ਨਹੀਂ ਸਗੋਂ ਕਥਿਤ ਤੌਰ ਤੇ ਭਰਿਸ਼ਟਾਚਾਰ ਦਾ ਹੈ। ਇਸ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਅਤੀ ਜਰੂਰੀ ਹੈ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।

ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਇਸ ਕਰਕੇ ਵੀ ਜਰੂਰੀ ਹੈ ਕੋਈ ਵੀ ਨਿਰਦੋਸ਼ ਕਰਮਚਾਰੀ ਜਾਂ ਅਧਿਕਾਰੀ ਸਜ਼ਾ ਦਾ ਭਾਗੀਦਾਰ ਨਾ ਹੋ ਸਕੇ, ਕਿਉਂਕਿ ਸੰਦੀਪ ਕੁਮਾਰ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਡੀਜੀਪੀ ਹਰਿਆਣਾ ਐਸ.ਪੀ ਰੋਹਤਕ ਨੂੰ ਇਮਾਨਦਾਰ ਅਫਸਰ ਵੀ ਕਿਹਾ ਹੈ ।

ਆਗੂਆਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਜਾਂਚ ਤੋਂ ਪਹਿਲਾਂ ਹੀ ਇਸ ਮਾਮਲੇ ਨੂੰ ਜਾਤੀਵਾਦ ਦਾ ਮਾਮਲਾ ਬਣਾਉਣ ਤੋਂ ਗੁਰੇਜ਼ ਕਰਨ ਤਾਂ ਕਿ ਕਿਸੇ ਨਿਰਦੋਸ਼ ਨੂੰ ਸਜ਼ਾ ਨਾ ਮਿਲ ਸਕੇ ।

ਆਗੂਆਂ ਨੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਨਾ ਦੋਵਾਂ ਮਾਮਲਿਆਂ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਈ ਜਾਵੇ। ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਕਿਸੇ ਵੀ ਕਰਮਚਾਰੀ ਅਤੇ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਜਾਵੇ। ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *