
ਮੁੰਬਈ, 21 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ‘ਚ 5 ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਸੈਫ ਦੀ ਪਤਨੀ ਅਦਾਕਾਰਾ ਕਰੀਨਾ ਕਪੂਰ, ਬੇਟੀ ਸਾਰਾ ਅਲੀ ਖਾਨ ਸਮੇਤ ਪਰਿਵਾਰ ਦੇ ਮੈਂਬਰ ਹਸਪਤਾਲ ‘ਚ ਮੌਜੂਦ ਸਨ। ਸੈਫ ਵੱਲੋਂ ਬਾਅਦ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਦੀ ਸੰਭਾਵਨਾ ਹੈ।
ਸੈਫ ਅਲੀ ਖਾਨ ਨੂੰ 16 ਜਨਵਰੀ ਨੂੰ ਇੱਕ ਘੁਸਪੈਠੀਏ ਵੱਲੋਂ ਚਾਕੂ ਦੇ ਕਈ ਵਾਰ ਕਰਨ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸੈਫ ਦਾ ਪੰਜ ਘੰਟੇ ਤੱਕ ਅਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਦੋ ਜ਼ਖਮ ਡੂੰਘੇ ਸਨ।
ਦੱਸਣਯੋਗ ਹੈ ਕਿ ਸੈਫ ਅਲੀ ਖਾਨ (54) ਨੂੰ 16 ਜਨਵਰੀ ਨੂੰ ਉਸ ਦੇ 12-ਮੰਜ਼ਿਲਾ ਅਪਾਰਟਮੈਂਟ ਦੇ ਅੰਦਰ ਇਕ ਘੁਸਪੈਠੀਏ ਨੇ ਵਾਰ-ਵਾਰ ਚਾਕੂ ਮਾਰਿਆ, ਜਿਸ ਲਈ ਸਰਜਰੀ ਦੀ ਲੋੜ ਪਈ ਸੀ। ਪੁਲਿਸ ਨੇ ਐਤਵਾਰ ਨੂੰ ਬੰਗਲਾਦੇਸ਼ੀ ਨਾਗਰਿਕ ਫਕੀਰ ਨੂੰ ਠਾਣੇ ਸ਼ਹਿਰ ਤੋਂ ਗ੍ਰਿਫਤਾਰ ਕੀਤਾ, ਜੋ ਆਪਣਾ ਨਾਮ ਬਦਲ ਕੇ ਵਿਜੇ ਦਾਸ ਰੱਖ ਕੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਰਹਿ ਰਿਹਾ ਸੀ।