
ਮੋਹਾਲੀ, 6 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਉੱਭਰਦੀ ਗਾਇਕਾ ਮੁਸਕਾਨ ਦੇ ਪਲੇਠੇ ਗੀਤ “ਤੀਆਂ ਦੇ ਮੇਲੇ” ਦਾ ਪੋਸਟਰ ਪ੍ਰਸਿੱਧ ਗਾਇਕਾ ਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੀ ਚੈਅਰਪਰਸਨ ਸੁੱਖੀ ਬਰਾੜ, ਇਸ ਗੀਤ ਦੇ ਰਚੇਤਾ ਤੇ ਸੰਗੀਤਕਾਰ ਪ੍ਰਸਿੱਧ ਗਾਇਕ ਸੂਫ਼ੀ ਬਲਬੀਰ , ਗੀਤਕਾਰ ਰਣਬੀਰ ਦੁਰਾਲੀ, ਪ੍ਰਸਿੱਧ ਸੰਗੀਤਕਾਰ ਤੇ ਗਾਇਕ ਮਦਨ ਸ਼ੌਂਕੀ ਤੇ ਇੰਸਪੈਕਟਰ ਸਤਿੰਦਰਪਾਲ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ।
ਗੀਤ ਬਾਰੇ ਗੱਲ ਕਰਦਿਆਂ ਰਣਬੀਰ ਦੁਰਾਲੀ ਨੇ ਕਿਹਾ ਕਿ ਇਹ ਗੀਤ ਪੰਜਾਬਣਾਂ ਦੇ ਤੀਆਂ ਦੇ ਤਿਉਹਾਰ ਲਈ ਚਾਅ ਤੇ ਉਤਸਾਹ ਨੂੰ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ ।

ਇਸ ਮੌਕੇ ਸੂਫ਼ੀ ਬਲਬੀਰ ਨੇ ਕਿਹਾ ਕਿ ਮੁਸਕਾਨ ਨੇ ਇਸ ਗੀਤ ਨਾਲ ਪੂਰਾ ਇਨਸਾਫ਼ ਕੀਤਾ ਹੈ । ਇਸ ਗੀਤ ਤੋਂ ਬਹੁਤ ਉਮੀਦਾਂ ਨੇ ਕਿ ਚੰਗਾ ਗੀਤ ਸੰਗੀਤ ਸੁਣਨ ਵਾਲੇ ਸਰੋਤੇ ਇਸ ਗੀਤ ਨੂੰ ਬਹੁਤ ਪਿਆਰ ਦੇਣਗੇ ਅਤੇ ਸੂਫ਼ੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ ਦੀ ਪ੍ਰਤੀ ਵਚਨਬੱਧ ਰਹਿਣਗੇ ।