Breaking News
Dashmesh GS Electricals Verka Smart Media Insurance Point Tav Prasad

ਅਧਿਕਾਰ ਸੰਘਰਸ਼ ਪਾਰਟੀ ਨੇ ਇਕਬਾਲ ਸਿੰਘ ਬੱਲ ਨੂੰ ਕੌਮੀ ਬੁਲਾਰਾ ਕੀਤਾ ਨਿਯੁਕਤ

ਚੰਡੀਗੜ੍ਹ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਕਬਾਲ ਸਿੰਘ ਬੱਲ ਨੂੰ ਆਪਣਾ ਕੌਮੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਇਕਬਾਲ ਸਿੰਘ ਬੱਲ ਨੇ ਮੀਡੀਆ ਨੂੰ ਆਪਣੀ ਨਵੀਂ ਨਿਯੁਕਤੀ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਨ੍ਹਾਂ ਪਾਰਟੀ ਦੇ ਕੌਮੀ ਪ੍ਰਧਾਨ ਗੁਰਬਖ਼ਸ਼ ਸਿੰਘ ਸ਼ੇਰਗਿੱਲ ਅਤੇ ਕੌਮੀ ਵਾਈਸ ਪ੍ਰੈਜ਼ੀਡੈਂਟ ਸਤਵੀਰ ਕੌਰ ਮਨਹੇੜਾ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਦੌਰਾਨ ਇਕਬਾਲ ਸਿੰਘ ਬੱਲ ਨੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਵੀ ਕੀਤਾ।

ਇਕਬਾਲ ਸਿੰਘ ਬੱਲ ਲੰਮੇ ਸਮੇਂ ਤੋਂ ਸਰਗਰਮ ਰਾਜਨੀਤੀ ਦਾ ਹਿੱਸਾ ਹਨ ਅਤੇ ਉਨ੍ਹਾਂ ਅਧਿਕਾਰ ਸੰਘਰਸ਼ ਪਾਰਟੀ ਦੇ ਹਰ ਟੀਚੇ ਨੂੰ ਪੂਰਾ ਕਰਨ ਪ੍ਰਤੀ ਆਪਣੀ ਵਚਨਬੱਧਤਾ ਵੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ ਵਫ਼ਾਦਾਰੀ ਨਾਲ ਪਾਰਟੀ ਦੀ ਸੇਵਾ ਕਰਨਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ।

Leave a Reply

Your email address will not be published. Required fields are marked *