Breaking News
Dashmesh GS Electricals Verka Smart Media Insurance Point Tav Prasad

ਲੁਧਿਆਣਾ ਪੱਛਮੀ ਸੀਟ ਲਈ ਸ਼ਾਮ 7 ਵਜੇ ਤੱਕ ਲਗਭਗ 51.33% ਵੋਟਿੰਗ ਦਰਜ: ਸਿਬਿਨ ਸੀ

ਚੰਡੀਗੜ੍ਹ, 19 ਜੂਨ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੋਈ। ਵੋਟਿੰਗ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਵੋਟਰ ਮਤਦਾਨ ਲਗਭਗ 51.33% ਹੈ। ਇੱਕ ਨਵੀਂ ਪਹਿਲਕਦਮੀ ਦੇ ਹਿੱਸੇ ਵਜੋਂ ਪੋਲਿੰਗ ਡਾਟਾ ਪੋਲਿੰਗ ਸਟੇਸ਼ਨ ‘ਤੇ ਪ੍ਰੀਜ਼ਾਈਡਿੰਗ ਅਧਿਕਾਰੀਆਂ ਦੁਆਰਾ ਈਸੀਆਈ ਨੈੱਟ ਐਪ ‘ਤੇ ਅਪਲੋਡ ਕੀਤਾ ਗਿਆ ਹੈ। ਇਸ ਸੀਟ ਲਈ ਕੁੱਲ 14 ਉਮੀਦਵਾਰਾਂ ਨੇ ਚੋਣ ਲੜੀ ਜਿਸ ਵਿੱਚ 1 ਔਰਤ ਵੀ ਸ਼ਾਮਲ ਸੀ।

Leave a Reply

Your email address will not be published. Required fields are marked *