Breaking News
Dashmesh GS Electricals Verka Smart Media Insurance Point Tav Prasad

ਚੌਧਰੀ ਦੌਲਤ ਰਾਮ ਕੰਬੋਜ ਨੂੰ ‘ਵਿਜ਼ਨਰੀ ਇੰਡੀਅਨ ਐਵਾਰਡ’ ਨਾਲ ਕੀਤਾ ਸਨਮਾਨਤ

ਪੂਨਮ ਢਿੱਲੋਂ ਨੇ ਭੇਟ ਕੀਤਾ ਐਵਾਰਡ, ਆਕਾਸ਼ਵਾਣੀ ਭਵਨ ਵਿੱਚ ਹੋਇਆ ਸਨਮਾਨ ਸਮਾਰੋਹ

ਚੰਡੀਗੜ੍ਹ/ਨਵੀਂ ਦਿੱਲੀ 20 ਮਈ, ਪੰਜਾਬੀ ਦੁਨੀਆ ਬਿਊਰੋ:

ਜੀਵਨ ਭਰ ਸਮਾਜ ਸੇਵਾ ਅਤੇ ਪਛੜੇ ਵਰਗਾਂ ਨੂੰ ਉੱਚਾ ਚੁੱਕਣ, ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸੂਰਬੀਰਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਘਾਲਨਾਵਾਂ ਘਾਲਣ ਵਾਲੇ ਚੌਧਰੀ ਦੌਲਤ ਰਾਮ ਕੰਬੋਜ ਨੂੰ ਵਿਜ਼ਨਰੀ ਇੰਡੀਅਨਸ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਨਵੀਂ ਦਿੱਲੀ ਦੇ ਆਕਾਸ਼ਵਾਣੀ ਭਵਨ ਵਿੱਚ ਹੋਏ ਇਸ ਸਮਾਗਮ ਦੌਰਾਨ ਦੇਸ਼ ਭਰ ਅਤੇ ਵਿਦੇਸ਼ਾਂ ਵਿਚੋਂ ਨਾਮੀ ਹਸਤੀਆਂ ਨੇ ਸ਼ਮੂਲੀਅਤ ਕੀਤੀ।

ਇਸ ਦੌਰਾਨ ਚੌਧਰੀ ਦੌਲਤ ਰਾਮ ਕੰਬੋਜ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਸਫਰ ਦੀਆਂ ਆਪਣੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਇਸ ਮੌਕੇ ਧਿਆਨਯੋਗੀ ਸ਼੍ਰੀ ਓਮ ਦਾਸ ਜੀ ਮਹਾਰਾਜ, ਮਹਾਰਾਸ਼ਟਰ, ਡਾਕਟਰ ਬੀ ਕੇ ਜੈਨ ਇੰਟਰਨੈਸ਼ਨਲ ਲੈਵਲ ਤੇ ਆਫਥੋਲੋਜਿਸਟ, ਮਿਸਟਰ ਮਲਾਏ ਪੱਟੀ, ਉੱਘੇ ਕਾਰਡਿਆਲੋਜਿਸਟ ਅਤੇ ਡਾਇਰੈਕਟਰ ਕੇਅਰ ਹੌਸਪਿਟਲ ਡਾਕਟਰ ਗੁੱਲਾ ਸੂਰਿਆ ਪ੍ਰਕਾਸ਼, ਅਦਾਕਾਰਾ ਪੂਨਮ ਢਿਲੋਂ ਮੰਚ ‘ਤੇ ਮੌਜੂਦ ਸਨ।

ਇਸ ਮੌਕੇ ਚੌਧਰੀ ਦੌਲਤ ਰਾਮ ਕੰਬੋਜ ਨੂੰ ਜਦੋਂ ਇਹ ਸਨਮਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤਾਂ ਉਹਨਾਂ ਦੇ ਸਪੁੱਤਰ ਬੌਬੀ ਕੰਬੋਜ ਅਤੇ ਜਸਵਿੰਦਰ ਸਿੰਘ ਕੰਬੋਜ ਵੀ ਹਾਜ਼ਰ ਸਨ।ਇਸ ਉਚ ਸਨਮਾਨ ਮਿਲਣ ਤੋਂ ਬਾਅਦ ਕੰਬੋਜ ਭਾਈਚਾਰੇ ਅਤੇ ਹੋਰ ਵਰਗਾਂ ਨਾਲ ਜੁੜੀਆਂ ਅਹਿਮ ਹਸਤੀਆਂ ਵੱਲੋਂ ਕੰਬੋਜ ਪਰਿਵਾਰ ਨੂੰ ਮੁਬਾਰਕਬਾਦ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

Leave a Reply

Your email address will not be published. Required fields are marked *