Breaking News
Dashmesh GS Electricals Verka Smart Media Insurance Point Tav Prasad

ਭਾਰਤ ਦੀ ਜਸੂਸੀ ਕਰਨ ਦੇ ਦੋਸ਼ ‘ਚ ਮਹਿਲਾ ਯੂ-ਟਿਊਬਰ ਸਮੇਤ 6 ਗ੍ਰਿਫ਼ਤਾਰ

ਨਵੀਂ ਦਿੱਲੀ, 17 ਮਈ, ਪੰਜਾਬੀ ਦੁਨੀਆ ਬਿਊਰੋ :

ਹਰਿਆਣਾ ਪੁਲਿਸ ਨੇ ਸ਼ਨੀਵਾਰ ਨੂੰ, ਭਾਰਤੀ ਫੌਜ ਦੀ ਜਸੂਸੀ ਕਰਨ ਅਤੇ ਆਈਐਸਆਈ ਨੂੰ ਖੁਫੀਆ ਜਾਣਕਾਰੀ ਦੇਣ ਬਦਲੇ ਹੁਣ ਤੱਕ ਹਿਸਾਰ ਤੋਂ ਯੂਟਿਊਬਰ ਜੋਤੀ ਮਲਹੋਤਰਾ ਉਰਫ਼ ਜੋਤੀ ਰਾਣੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਜੋਤੀ ਯੂਟਿਊਬ ਉਤੇ ‘ਟ੍ਰੈਵਲ ਵਿਦ ਜੋ’ ਨਾਮਕ ਇੱਕ ਟਰੈਵਲ ਚੈਨਲ ਚਲਾਉਂਦੀ ਹੈ, ਸਮੇਤ ਇੱਕ ਗ੍ਰਿਫਤਾਰੀ ਕੈਥਲ, ਇੱਕ ਪਾਣੀਪਤ, ਇੱਕ ਨੂੰਹ ਤੋਂ ਕੀਤੀ ਗਈ ਹੈ।

ਪੁਲਿਸ ਮੁਤਾਬਕ 33 ਸਾਲਾ ਯੂਟਿਊਬਰ ਜੋਤੀ, ਪਾਕਿਸਤਾਨ ਹਾਈ ਕਮਿਸ਼ਨ ਵਿੱਚ ਇੱਕ ਅਧਿਕਾਰੀ, ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਦੇ ਸੰਪਰਕ ਵਿੱਚ ਆਈ ਅਤੇ ਘੱਟੋ-ਘੱਟ ਦੋ ਵਾਰ ਪਾਕਿਸਤਾਨ ਗਈ।

ਪੁੱਛਗਿੱਛ ਦੌਰਾਨ, ਜੋਤੀ ਮਲਹੋਤਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ 2023 ਵਿੱਚ ਪਾਕਿ ਦਾ ਦੌਰਾ ਕਰਨ ਲਈ ਵੀਜ਼ਾ ਲੈਣ ਲਈ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਰਹੀਮ ਨੂੰ ਮਿਲੀ ਸੀ। ਉਸ ਤੋਂ ਬਾਅਦ ਉਹ ਦੋ ਵਾਰ ਪਾਕਿਸਤਾਨ ਗਈ ਅਤੇ ਰਹੀਮ ਦੇ ਨਜ਼ਦੀਕੀ ਅਲੀ ਅਹਿਵਾਨ ਨੂੰ ਮਿਲੀ, ਜਿਸਨੇ ਦੇਸ਼ ਵਿੱਚ ਉਸਦੇ ਰਹਿਣ ਅਤੇ ਘੁੰਮਣ-ਫਿਰਨ ਦਾ ਪ੍ਰਬੰਧ ਕੀਤਾ। ਉਸਨੇ ਦੱਸਿਆ ਕਿ ਅਲੀ ਅਹਿਵਾਨ ਨੇ ਹੀ ਪਾਕਿਸਤਾਨੀ ਸੁਰੱਖਿਆ ਅਤੇ ਖੁਫੀਆ ਅਧਿਕਾਰੀਆਂ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਅਤੇ ਮੈਂ ਸ਼ਕੀਰ ਅਤੇ ਰਾਣਾ ਸ਼ਾਹਬਾਜ਼ ਨੂੰ ਮਿਲੀ ਅਤੇ ਭਾਰਤ ਵਾਪਸ ਪਰਤ ਕੇ ਸੋਸ਼ਲ ਮੀਡੀਆ ‘ਤੇ ਉਹਨਾਂ ਦੇ ਸੰਪਰਕ ਵਿੱਚ ਰਹੀ ਅਤੇ ਦੇਸ਼ ਵਿਰੋਧੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ।

ਪੁਲਿਸ ਨੇ ਕਿਹਾ ਕਿ ਹਿਸਾਰ ਵਾਸੀ ਜੋਤੀ ਮਲਹੋਤਰਾ ‘ਤੇ ਸ਼ੱਕੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਪਾਕਿ ਨਾਗਰਿਕ ਨਾਲ ਭਾਰਤੀ ਖੁਫੀਆ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਮਲਹੋਤਰਾ ਨੂੰ ਪੰਜ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਇਹਨਾਂ ਸਾਰਿਆਂ ਤੋਂ ਤੱਥਾਂ ਦੀ ਜਾਂਚ ਪੜਤਾਲ ਕਰਨ ਲਈ ਡੁੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।

Leave a Reply

Your email address will not be published. Required fields are marked *