Breaking News
Dashmesh GS Electricals Verka Smart Media Insurance Point Tav Prasad

ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਸਮਾਪਤ

ਦੋਵੇਂ ਦੇਸ਼ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਹਿਮਤ ਹੋਏ: ਟਰੰਪ

ਨਵੀਂ ਦਿੱਲੀ, 10 ਮਈ, ਪੰਜਾਬੀ ਦੁਨੀਆ ਬਿਊਰੋ:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇਕ ਐਲਾਨ ਵਿੱਚ ਕਿਹਾ ਹੈ ਕਿ ਇੱਕ ਲੰਬੀ ਗੱਲਬਾਤ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ “ਪੂਰਨ ਅਤੇ ਤੁਰੰਤ ਜੰਗਬੰਦੀ” ਲਿਆਉਣ ਲਈ ਵਿਚੋਲਗੀ ਕੀਤੀ, ਜਿਸ ਲਈ ਦੋਵੇਂ ਦੇਸ਼ ਸਹਿਮਤ ਹੋ ਗਏ ਹਨ।

ਇਸ ਦੀ ਪੁਸ਼ਟੀ ਕੇਂਦਰ ਸਰਕਾਰ ਦੇ ਰੱਖਿਆ ਮੰਤਰਾਲਿਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਿਆਨ ਜਾਰੀ ਕਰਕੇ ਕੀਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਅੱਜ ਦੁਪਹਿਰ 3.35 ਵਜੇ ਦੋਵਾਂ ਦੇਸ਼ਾਂ ਦੇ ਡੀਜੀਐਮਓਜ਼ ਵਿਚਕਾਰ ਗੱਲਬਾਤ ਹੋਈ। ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਦੇਸ਼ ਸ਼ਾਮ 5 ਵਜੇ ਤੋਂ ਹਵਾ, ਪਾਣੀ ਅਤੇ ਜ਼ਮੀਨ ‘ਤੇ ਹਮਲੇ ਤੁਰੰਤ ਬੰਦ ਕਰ ਦੇਣਗੇ।

Leave a Reply

Your email address will not be published. Required fields are marked *