Breaking News
Dashmesh GS Electricals Verka Smart Media Insurance Point Tav Prasad

ਚੰਡੀਗੜ੍ਹ ਕਬੱਡੀ ਐਸੋਸੀਏਸ਼ਨ (ਰਜਿ:) ਦੇ ਸੰਜੀਵ ਕੁਮਾਰ ਬਰੰਟਾ ਪ੍ਰਧਾਨ ਨਿਯੁਕਤ

ਚੰਡੀਗੜ੍ਹ, 22 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਅੱਜ ਚੰਡੀਗੜ੍ਹ ਕਬੱਡੀ ਐਸੋਸੀਏਸ਼ਨ (ਰਜਿ:) ਚੰਡੀਗੜ੍ਹ, ਜੋ ਕਿ ਅਮੇਚਰ ਕਬੱਡੀ ਫੈਡਰੇਸ਼ਨ ਆਫ ਇੰਡੀਆ, ਚੰਡੀਗੜ੍ਹ ਸਪੋਰਟਸ ਕੌਂਸਿਲ ਅਤੇ ਸੀਓਏ ਤੋਂ ਮਾਨਤਾ ਪ੍ਰਾਪਤ ਹੈ, ਦੀ ਜਨਰਲ ਬਾਡੀ ਮੀਟਿੰਗ ਸ਼ਹਿਰ ਦੇ ਸੈਕਟਰ-43 ਸਥਿਤ ਹੋਟਲ ਮੈਟਰੋ ਵਿਖੇ ਹੋਈ। ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਪਿਛਲੇ ਸਾਲ ਦੀਆਂ ਗਤੀਵਿਧੀਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਚੋਣ ਦੌਰਾਨ ਐਸੋਸੀਏਸ਼ਨ ਦੀ ਅਗਲੀ ਟਰਮ ਲਈ ਗਵਰਨਿੰਗ ਬਾਡੀ ਦੀ ਚੋਣ ਕੀਤੀ ਗਈ, ਜਿਸ ਵਿਚ ਸ੍ਰੀ ਸੰਜੀਵ ਕੁਮਾਰ ਬਰੰਟਾ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਲਵਿੰਦਰ ਸਿੰਘ ਨੂੰ ਸੀ. ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਮੀਤ ਪ੍ਰਧਾਨ ਸ੍ਰੀ ਦਲਵਿੰਦਰ ਸਿੰਘ, ਸ੍ਰੀ ਕਰਮ ਸਿੰਘ, ਸ੍ਰੀ ਰਾਮ ਕੁਮਾਰ ਅਤੇ ਸ੍ਰੀ ਮਨਿੰਦਰ ਕਸ਼ਯਪ; ਸਕੱਤਰ ਸ੍ਰੀ ਅਸ਼ਵਨੀ ਬਰੰਟਾ, ਜੁਆਇੰਟ ਸਕੱਤਰ ਸ੍ਰੀ ਰਮੇਸ਼ ਕੁਮਾਰ ਅਤੇ ਸ੍ਰੀਮਤੀ ਕਮਲਾ ਦੇਵੀ; ਖ਼ਜ਼ਾਨਚੀ ਰਾਕੇਸ਼ ਜਦਕਿ ਐਗਜ਼ੈਕਟਿਵ ਮੈਂਬਰ ਸ੍ਰੀ ਰਸ਼ਪਾਲ ਪਥਰਾਨਾ, ਸ੍ਰੀ ਰਣਦੀਪ, ਸ੍ਰੀ ਰਣਜੀਤ ਕੁਮਾਰ ਅਤੇ ਸ੍ਰੀ ਸੰਦੀਪ ਕੁਮਾਰ ਨੂੰ ਚੁਣਿਆ ਗਿਆ।

Leave a Reply

Your email address will not be published. Required fields are marked *